Breaking News

ਸੱਸ ਨੇ ਨੂੰਹ ਨੂੰ ਕਰਵਾਚੌਥ ‘ਤੇ ਦਿੱਤਾ ਬੇਸ਼ਕੀਮਤੀ ਤੋਹਫਾ


ਸੱਸ ਤੇ ਨੂੰਹ ਦਾ ਰਿਸ਼ਤਾ ਸਮਾਜ ਵਿਚ ਉੱਤਰੀ ਤੇ ਦੱਖਣੀ ਪੋਲ ਵਰਗਾ ਮੰਨਿਆ ਜਾਂਦਾ ਹੈ। ਜੇਕਰ ਇਕ ਦਿਨ ਹੈ ਤਾਂ ਦੂਜਾ ਰਾਤ ਪਰ ਹਰਿਆਣੇ ਦੇ ਕਰਨਾਲ ਦੀ ਇਕ ਸੱਸ ਨੇ ਆਪਣੀ ਨੂੰਹ ਨੂੰ ਆਪਣਾ ਗੁਰਦਾ ਦਾਨ ਕਰ ਕੇ ਸੱਸ ਤੇ ਨੂੰਹ ਦੇ ਰਿਸ਼ਤੇ ਨੂੰ ਮਾਂ-ਧੀ ਵਰਗੇ ਰਿਸ਼ਤੇ ਦੀ ਪਛਾਣ ਦਿੱਤੀ ਹੈ ।

Image result for kidney55 ਸਾਲ ਦੀ ਬਾਲਾ ਦੇਵੀ ਦੀ ਨੂੰਹ 27 ਸਾਲ ਦੀ ਅੰਜੂ ਨੂੰ 4 ਸਾਲ ਪਹਿਲਾਂ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋਈ, ਜਿਸ ਕਾਰਨ ਉਸ ਦੇ ਸਿਰ ਵਿਚ ਦਰਦ ਰਹਿਣ ਲੱਗਾ ਪਰ ਅਨਾੜੀ ਡਾਕਟਰਾਂ ਦੇ ਇਲਾਜ ਨਾਲ ਉਸ ਦੇ ਗੁਰਦੇ ਬਿਲਕੁਲ ਖ਼ਰਾਬ ਹੋ ਗਏ । ਅੰਜੂ ਨੂੰ ਡਾਇਲਸਿਸ ‘ਤੇ ਰਹਿਣਾ ਪਿਆ ਪਰ ਉਸ ਦੀ ਸੱਸ ਨੇ ਉਸ ਨੂੰ ਇਸ ਕਰਵਾਚੌਥ ‘ਤੇ ਇਕ ਅਜਿਹਾ ਤੋਹਫਾ ਦਿੱਤਾ ਜੋ ਉਸ ਲਈ ਸਭ ਤੋਂ ਬੇਸ਼ਕੀਮਤੀ ਸਿੱਧ ਹੋਇਆ । ਬਾਲਾ ਦੇਵੀ ਨੇ ਅੰਜੂ ਨੂੰ ਆਪਣਾ ਇਕ ਗੁਰਦਾ ਦਾਨ ਕਰ ਕੇ ਉਸ ਨੂੰ ਤੰਦਰੁਸਤ ਕਰ ਦਿੱਤਾ।

Image result for blood pressure and headachesਮੋਹਾਲੀ ‘ਚ ਇਸ ਸੱਸ-ਨੂੰਹ ਨੂੰ ਮੀਡੀਆ ਦੇ ਸਾਹਮਣੇ ਲਿਆਉਂਦੇ ਹੋਏ ਕਿਡਨੀ ਟਰਾਂਸਪਲਾਂਟ ਸਪੈਸ਼ਲਿਸਟ ਨੇ ਕਿਹਾ ਕਿ ਆਪਣੇ ਜ਼ਰੂਰਤਮੰਦ ਰਿਸ਼ਤੇਦਾਰਾਂ ਨੂੰ ਗੁਰਦਾ ਦਾਨ ਕਰਦੇ ਸਮੇਂ ਡਰਨ ਦੀ ਜ਼ਰੂਰਤ ਨਹੀਂ। ਗੁਰਦਾ ਦਾਨ ਕਰਨਾ ਪੂਰੀ ਤਰ੍ਹਾਂ ਸੁਰੱਖਿਅਤ ਹੈ । ਇਸੇ ਤਰ੍ਹਾਂ ਜ਼ਿਲਾ ਸੰਗਰੂਰ ਦੇ ਪਿੰਡ ਕੁਲਾਰ ਖੁਰਦ ਦੀ ਰਹਿਣ ਵਾਲੀ ਲੜਕੀ ਗਗਨਦੀਪ ਕੌਰ ਦੇ ਵੀ ਗੁਰਦੇ ਡਾਕਟਰਾਂ ਦੀ ਅਗਿਆਨਤਾ ਕਾਰਨ ਪੇਨ ਕਿੱਲਰ (ਦਰਦ ਨਿਵਾਰਕ) ਦਵਾਈਆਂ ਦੇ ਸੇਵਨ ਨਾਲ ਖ਼ਰਾਬ ਹੋ ਗਏ । ਗਗਨਦੀਪ ਨੇ ਦੱਸਿਆ ਕਿ ਉਸ ਨੂੰ ਹਾਈ ਬਲੱਡ ਪ੍ਰੈਸ਼ਰ ਤੇ ਸਿਰ ਦਰਦ ਦੀ ਸ਼ਿਕਾਇਤ ਰਹਿਣ ਲੱਗੀ । ਸੰਗਰੂਰ ਦੇ ਡਾਕਟਰਾਂ ਨੇ ਉਸ ਨੂੰ ਦਰਦ ਨਿਵਾਰਕ ਗੋਲੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ।

Image result for too much medicineਇਨ੍ਹਾਂ ਦਵਾਈਆਂ ਦਾ ਅਸਰ ਇਹ ਹੋਇਆ ਕਿ ਕੁਝ ਹੀ ਸਮੇਂ ਵਿਚ ਉਸ ਦੇ ਦੋਵੇਂ ਗੁਰਦੇ ਪੂਰੀ ਤਰ੍ਹਾਂ ਖ਼ਰਾਬ ਹੋ ਗਏ । ਉਸ ਦੀ ਮਾਤਾ ਰਣਜੀਤ ਕੌਰ ਨੇ ਉਸ ਨੂੰ ਆਪਣਾ ਗੁਰਦਾ ਦੇ ਕੇ ਆਪਣੇ ਜਿਗਰ ਦੇ ਟੁਕੜੇ ਨੂੰ ਜੀਵਨ ਦਾਨ ਦਿੱਤਾ । ਇਸ ਮੌਕੇ ਡਾਕਟਰ ਨੇ ਕਿਹਾ ਕਿ ਆਮ ਲੋਕਾਂ ਵਿਚ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਗੁਰਦਾ ਦਾਨ ਕਰਨ ਨਾਲ ਉਨ੍ਹਾਂ ਦੀ ਜ਼ਿੰਦਗੀ ‘ਤੇ ਉਲਟਾ ਅਸਰ ਪਵੇਗਾ ਪਰ ਅਜਿਹਾ ਨਹੀਂ ਹੁੰਦਾ। ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …