Breaking News

ਹਰਿਆਣਾ ਚ 842 ਕਰੋੜ ਚ ਵਿਕੀ 10 ਕਿੱਲੇ ਜ਼ਮੀਨ

 

ਗੁਰੂਗ੍ਰਾਮ: ਹਰਿਆਣਾ ਸ਼ਹਿਰੀ ਵਿਕਾਸ ਵਿਭਾਗ ਨੇ ਗੁਰੂਗ੍ਰਾਮ ‘ਚ ਸੈਕਟਰ 47 ‘ਚ ਹੋਈ ਨਿਲਾਮੀ ‘ਚ 10 ਏਕੜ ਨੂੰ ਜਾਇਦਾਦ ਨੂੰ 842 ਕਰੋੜ ਰੁਪਏ ‘ਚ ਵੇਚ ਦਿੱਤਾ ਹੈ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਨਿਲਾਮੀ ਹੈ।
ਅਧਿਕਾਰੀਆਂ ਨੇ ਜਾਣਕਾਰੀਆਂ ਦਿੰਦਿਆਂ ਕਿਹਾ ਹੈ ਕਿ ਇਸ ਸਾਈਟ ਨੂੰ 6 ਅਕਤੂਬਰ ਨੂੰ ਈ-ਨਿਲਾਮੀ ਲਈ ਰੱਖਿਆ ਗਿਆ ਸੀ ਤੇ 31 ਅਕਤੂਬਰ 2017 ਨੂੰ ਬੋਲੀ ਲਾਈ ਗਈ ਸੀ। ਇਸ ਸਾਈਟ ਨੂੰ ਨੀਦਰਲੈਂਡ ਦੀ ਮਲਟੀਨੈਸ਼ਨਲ ਕੰਪਨੀ ਨੇ ਖਰੀਦਿਆ ਹੈ। ਇਹ ਕੰਪਨੀ ਫਰਨੀਚਰ ਦੀ ਸਭ ਤੋਂ ਵੱਡੀ ਕੰਪਨੀ ਹੈ। ਦੱਸਣਯੋਗ ਹੈ ਕਿ ਇਹ ਹਰਿਆਣਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਰਕਾਰੀ ਨਿਲਾਮੀ ਹੈ। ਇਸ ਨਾਲ ਸੂਬੇ ਦੀ ਆਰਥਿਕਤਾ ਮਜ਼ਬੂਤ ਹੋਵੇਗੀ।Image result for ਹਰਿਆਣਾ ਸ਼ਹਿਰੀ

ਹਰਿਆਣਾ ਭਾਰਤ ਦਾ ਇੱਕ ਰਾਜ ਹੈ। ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦੀ ਰਾਜਧਾਨੀ ਹੈ। 1 ਨਵੰਬਰ 1966 ਨੂੰ ਹਰਿਆਣਾ ਪੰਜਾਬ ਦੇ ਵਿੱਚੋਂ ਭਾਸ਼ਾ ਦੇ ਆਧਾਰ ਉੱਤੇ ਬਣਾਇਆ ਗਿਆ ਹੈ। ਭਾਵੇਂ ਪੰਜਾਬ ਦੀ ਸਿੱਖ ਵਸੋਂ ਪੰਜਾਬੀ ਸੂਬੇ ਦੀ ਮੰਗ ਕਰ ਰਹੀ ਸੀ ਪਰ ਹਿੰਦੀ ਬੋਲਦੇ ਲੋਕਾਂ ਦੀ ਪ੍ਰਤਨਿਧਤਾ ਕਰਦਿਆਂ ਕੇਂਦਰ ਸਰਕਾਰ ਨੇ ਹਰਿਆਣਾ ਅਤੇ ਹਿਮਾਚਲ ਸੂਬੇ ਬਣਾਏ ਗਏ। ਇਸ ਦੀਆਂ ਹੱਦਾਂ ਰਾਜਸਥਾਨ, ਪੰਜਾਬ, ਹਿਮਾਚਲ, ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਨਾਲ ਮਿਲਦੀਆਂ ਹਨ ।ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਿਲਕੁੱਲ ਨਾਲ ਜੁੜਿਆ ਹੋਣ ਕਰ ਕੇ ਹਰਿਆਣਾ ਦੇ ਕਈ ਜਿਲ੍ਹਿਆਂ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਦੇ ਤੌਰ ਤੇ ਯੋਜਨਾਬੱਧ ਵਿਕਾਸ ਅਧੀਨ ਲਿਆਂਦਾ ਗਿਆ ਹੈ ।Image result for ਬਾਬਾ ਬੰਦਾ ਸਿੰਘ ਬਹਾਦਰ

ਹਰਿਆਣਾ ਵਿੱਚ ਸਿੱਖਾਂ ਦੇ ਪ੍ਰਵੇਸ਼ ਦਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਮੰਨਿਆ ਜਾਂਦਾ ਹੈ। ਉਹ ਦੱਖਣ ਤੋਂ ਮੁਗਲ ਸਾਮਰਾਜ ਦਾ ਟਾਕਰਾ ਕਰਨ ਲਈ ਇਸ ਖੇਤਰ ’ਚੋਂ ਲੰਘਦਾ ਹੈ। ਉਸ ਦੇ ਸੱਦੇ ’ਤੇ ਪੰਜਾਬ ’ਚ ਵਸਦੇ ਅਨੇਕ ਸਿੱਖ ਉਸ ਦਾ ਸਾਥ ਦੇਣ ਲਈ ਮੁਸਤਫਾਬਾਦ, ਸਢੌਰਾ, ਛਛਰੋਲੀ ਅਤੇ ਬਿਲਾਸਪੁਰ ਆਦਿ ਇਲਾਕੇ ਵਿੱਚ ਪਹੁੰਚ ਜਾਂਦੇ ਹਨ ਅਤੇ ਮੁਗਲਾਂ ਤੋਂ ਇਹ ਇਲਾਕੇ ਸਰ ਕਰਨ ਪਿੱਛੋਂ ਇਨ੍ਹਾਂ ’ਚੋਂ ਬਹੁਤੇ ਸਿੱਖ ਇੱਥੇ ਹੀ ਵਸ ਜਾਂਦੇ ਹਨ। ਇਸ ਤੋਂ ਬਾਅਦ ਹਰਿਆਣਾ ਵਿੱਚ ਸਿੱਖਾਂ ਦਾ ਦੂਜਾ ਪ੍ਰਵੇਸ਼ ਸੰਨ 1857 ਦੇ ਗਦਰ ਦੀ ਅਸਫ਼ਲਤਾ ਤੋਂ ਬਾਅਦ ਅੰਗਰੇਜ਼ ਹਰਿਆਣਾ ਦੇ ਸਮੁੱਚੇ ਖੇਤਰ ਨੂੰ ਪੰਜਾਬ ਨਾਲ ਮਿਲਾ ਦਿੰਦੇ ਹਨ।Image result for  ਬਾਬਾ ਬੰਦਾ ਸਿੰਘ ਬਹਾਦਰ

ਹਰਿਆਣਾ ਦੇ ਇਹ ਖੇਤਰ ਸਿੱਖ ਸ਼ਾਸਕਾਂ ਦੇ ਅਧੀਨ ਆ ਜਾਂਦੇ ਹਨ। ਹਰਿਆਣਾ ਵਿੱਚ ਸਿੱਖਾਂ ਦੀ ਆਮਦ ਸਭ ਤੋਂ ਵਧੇਰੇ ਸੰਨ 1947 ਦੀ ਦੇਸ਼ ਵੰਡ ਸਮੇਂ ਹੋਈ। ਦੇਸ਼ ਦੀ ਵੰਡ ਸਮੇਂ ਲੱਖਾਂ ਦੀ ਗਿਣਤੀ ਵਿੱਚ ਪੱਛਮੀ ਪੰਜਾਬ ਤੋਂ ਉਜੜ ਕੇ ਆਏ ਸਿੱਖ ਪਰਿਵਾਰ ਅੰਬਾਲਾ, ਕਰਨਾਲ ਕੁਰੂਕਸ਼ੇਤਰ, ਰੋਹਤਕ, ਹਿਸਾਰ ਅਤੇ ਸਿਰਸਾ ਜ਼ਿਲ੍ਹਿਆਂ ’ਚ ਆਬਾਦ ਹੋ ਗਏ। ਇਹ ਸਾਰਾ ਇਲਾਕਾ ਉਸ ਸਮੇਂ ਪੰਜਾਬ ਦਾ ਹਿੰਦੀ-ਭਾਸ਼ੀ ਖੇਤਰ ਸੀ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …