Breaking News

ਹਰ ਮਹੀਨੇ 10 ਹਜ਼ਾਰ ਬਚਾ ਕੇ ਤੁਸੀਂ ਬਣ ਸਕਦੇ ਹੋ ਕਰੋੜਪਤੀ ਉਹ ਵੀ ਬਿਨਾ ਕੋਈ ਰਿਸਕ ਲਏ

ਜੇਕਰ ਤੁਸੀਂ ਵੀ ਕਰੋੜਪਤੀ ਬਣਨਾ ਚਾਹੁੰਦੇ ਹੋ ਤਾਂ ਨਾਲ ਹੀ ਤੁਸੀਂ ਪਰ ਤੁਸੀ ਨਿਵੇਸ਼ ਦੇ ਜੋਖਮ ਤੋਂ ਵੀ ਬਚਣਾ ਚਾਹੁੰਦੇ ਹੋ। ਅਜਿਹੇ ਵਿੱਚ ਤੁਸੀ ਸਰਕਾਰ ਦੀ ਇੱਕ ਸਕੀਮ ਵਿੱਚ ਭਾਗ ਲੈ ਸਕਦੇ ਹਨ। ਇਹ ਸਕੀਮ ਸਾਰੇ ਨਿਵੇਸ਼ਾਂ ਵਿੱਚ ਨਹੀਂ ਸਭ ਤੋਂ ਜ਼ਿਆਦਾ ਸੁਰੱਖਿਅਤ ਹੈ, ਸਗੋਂ ਇਸ ਤੋਂ ਤੁਹਾਨੂੰ ਕਈ ਫਾਇਦੇ ਵੀ ਮਿਲਦੇ ਹਨ। ਇਸ ਸਕੀਮ ਦੇ ਨਾਲ ਤੁਹਾਨੂੰ 7.9 ਫੀਸਦੀ ਵਿਆਜ ਮਿਲਦਾ ਹੈ।

ਇਸ ਸਕੀਮ ਵਿਚ ਨਾਵੇਸ਼ ਕਰਕੇ ਤੁਸੀ 26 ਸਾਲ ਵਿੱਚ ਕਰੋੜਪਤੀ ਬਣ ਸਕਦੇ ਹੋ ਇਸ ਸਕੀਮ ਵਿਚ ਜੇਕਰ ਤੁਸੀ 5 ਸਾਲ ਤੱਕ 10000 ਰੁਪਏ ਹਰ ਮਹੀਨੇ ਜਮਾਂ ਕਰਾਉਣੇ ਹੋ ਤਾਂ 7.9 ਫੀਸਦੀ ਰਿਟਰਨ ਦੇ ਹਿਸਾਬ ਨਾਲ 5 ਸਾਲ ਵਿੱਚ 7.35 ਲੱਖ ਰੁਪਏ ਬਚਣਗੇ । ਉਥੇ ਹੀ 26 ਸਾਲ ਤੱਕ ਹਰ ਮਹੀਨੇ 10 ਹਜਾਰ ਰੁਪਏ ਲਗਾਕੇ ਤੁਸੀ 1 ਕਰੋੜ ਰੁਪਏ ਬਚਾ ਸਕਦੇ ਹੋ ।ਜੇਕਰ ਤੁਸੀਂ ਆਪਣੀ ਬੇਟੀ ਦੀ ਸ਼ਾਦੀ ਵਾਸਤੇ ਜੋੜ ਰਹੇ ਹੋ ਤਾਂ ਇਹ ਵਧੀਆ ਸਕੀਮ ਬਣ ਸਕਦੀ ਹੈ  ।

ਯਾਨੀ ਜੇਕਰ ਤੁਸੀ 20 ਸਾਲ ਦੀ ਉਮਰ ਤੋਂ 10,000 ਰੁਪਏ ਹਰ ਮਹੀਨੇ ਜਮਾ ਕਰਵਾਉਂਦੇ ਹੋ ਤਾਂ ਇਸ ਸਕੀਮ ਨਾਲ 45 ਸਾਲ ਦੀ ਉਮਰ ਤੱਕ ਕਰੋੜਪਤੀ ਬਣ ਸਕਦੇ ਹੋ ।ਜੇਕਰ ਤੁਸੀਂ ਐਫ.ਡੀ (Fixed Deposit) ਕਰਵਾਉਦੇ ਹੋ ਤਾਂ ਉਸ ਉਪਰ ਤਹਾਨੂੰ ਹਰ ਸਾਲ ਵਿਆਜ ਲੱਗਦਾ ਹੈ । ਪਰ ਇਸ ਵਿੱਚ ਅਜਿਹਾ ਨਹੀਂ ਹੈ ਇਸਦੇ ਨਾਲ ਹੀ ਤੁਹਾਨੂੰ ਤਿਹਰਾ ਟੈਕਸ ਬੈਨੀਫਿਟ ਵੀ ਮਿਲਦਾ ਹੈ।

ਕੌਣ ਖੋਲ ਸਕਦਾ ਹੈ ਪੀਪੀਐਫ : ਅਸੀ ਗੱਲ ਕਰ ਰਹੇ ਹਾਂ ਪਬਲਿਕ ਪ੍ਰੋਵੀਡੈਂਟ ਫੰਡ ( ਪੀਪੀਐੱਫ ) ਦੀ। ਇਹ ਸਕੀਮ ਬੈਂਕ ਅਤੇ ਪੋਸਟ ਆਫਿਸ ਦੁਆਰਾ ਚਲਾਈ ਜਾਂਦੀ ਹੈ।ਇਹ ਪ੍ਰੋਵੀਡੈਂਟ ਫੰਡ ਤੋਂ ਵੱਖ ਹੁੰਦੀ ਹੈ ਅਤੇ ਇਸ ਵਿੱਚ ਕੋਈ ਵੀ ਆਪਣੀ ਆਪਣੀ ਇੱਛਾ ਨਾਲ ਖਾਤਾ ਖੁੱਲ੍ਹਵਾ ਸਕਦਾ ਹੈ।

ਕਿੰਨਾ ਕਰ ਸੱਕਦੇ ਹੋ ਨਿਵੇਸ਼ : ਪਬਲਿਕ ਪ੍ਰੋਵੀਡੈਂਟ ਫੰਡ (ਸੋਧ ਕੇ) ਸਕੀਮ, 2016 ਦੇ ਅਨੁਸਾਰ ਪੀਪੀਐੱਫ ਖਾਤੇ ਵਿੱਚ ਤੁਸੀ ਸਾਲਾਨਾ ਘੱਟ ਤੋਂ ਘੱਟ 500 ਅਤੇ ਜਿਆਦਾ ਡੇਢ ਲੱਖ ਰੁਪਏ ਡਿਪੋਜਿਟ ਕਰ ਸਕਦੇ ਹੋ। ਹਾਲਾਂਕਿ ਇਸ ਵਿੱਚ ਨਿਵੇਸ਼ ਦੀ ਸ਼ੁਰੂਆਤ ਤੁਸੀ ਸਿਰਫ਼ 100 ਰੁਪਏ ਤੋਂ ਕਰ ਸਕਦੇ ਹੋ।

ਸਕੀਮ ਦੀ ਮਿਆਦ : ਇਸ ਸਕੀਮ ਵਿੱਚ ਤੁਸੀ ਘੱਟ ਤੋਂ ਘੱਟ 15 ਸਾਲ ਲਈ ਨਿਵੇਸ਼ ਕਰਦੇ ਹੋ। ਇਸਦੇ ਬਾਅਦ ਤੁਸੀ ਜੇਕਰ ਚਾਹੋ ਤਾਂ ਇਸਨੂੰ 5 ਸਾਲ ਲਈ ਹੋਰ ਵਧਾ ਸਕਦੇ ਹੋ।

ਬਚਤ ਖਾਤੇ ਤੋਂ ਜ਼ਿਆਦਾ ਵਿਆਜ ਦਰ : ਇਸ ਸਕੀਮ ਵਿੱਚ ਜਮਾਂ ਪੈਸੇ ਉੱਤੇ ਕੇਂਦਰ ਸਰਕਾਰ ਦੇ ਵੱਲੋਂ ਵਿਆਜ ਦਿੱਤਾ ਜਾਂਦਾ ਹੈ। ਫਿਲਹਾਲ ਤੁਹਾਨੂੰ 7.90 ਫੀਸਦੀ ਵਿਆਜ ਮਿਲਦਾ ਹੈ। ਤੁਹਾਡੇ ਖਾਤੇ ਵਿੱਚ ਇਹ ਵਿਆਜ ਹਰ ਸਾਲ 31 ਮਾਰਚ ਨੂੰ ਕਰੈਡਿਟ ਕੀਤਾ ਜਾਂਦਾ ਹੈ। .

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …