Breaking News

ਹੁਣ ਆਧਾਰ ਕਾਰਡ ਬਿਨਾਂ ਨਹੀਂ ਲੈ ਸਕੋਗੇ ਫੇਸਬੁੱਕ ਦੇ ਮਜ਼ੇ

 

ਆਧਾਰ ਨੂੰ ਵੱਖ-ਵੱਖ ਸਰਕਾਰੀ ਸੁਵਿਧਾਵਾਂ ਅਤੇ ਪੱਛਾਣ ਪੱਤਰਾਂ ਨਾਲ ਲਿੰਕ ਕਰਵਾਉਣ ਨੂੰ ਲੈ ਕੇ ਕਾਨੂੰਨੀ ਲੜਾਈ ਜਾਰੀ ਹੈ ਅਤੇ ਇਸ ਨੂੰ ਨਿੱਜਤਾ ਦੇ ਅਧਿਕਾਰ ‘ਤੇ ਖਤਰਾ ਦੱਸਿਆ ਜਾ ਰਿਹਾ ਹੈ। ਇਨ੍ਹਾਂ ਸਾਰਿਆਂ ਦੇ ਬਾਵਜੂਦ ਆਧਾਰ ਸਭ ਤੋਂ ਯਕੀਨੀ ਆਈ.ਡੀ. ਪਰੂਫ ਬਣਾਉਣ ਵੱਲ ਹੈ। ਹੁਣ ਫੇਸਬੁੱਕ ਵੀ ਨਵਾਂ ਅਕਾਉਂਟ ਖੋਲ੍ਹਣ ਤੋਂ ਪਹਿਲੇ ਯੂਜ਼ਰਸ ਤੋਂ ਆਧਾਰ ਦੀ ਮੰਗ ਕਰੇਗਾ। ਫੇਸਬੁੱਕ ਇਕ ਅਜਿਹਾ ਫੀਚਰ ਟੈਸਟ ਕਰ ਰਿਹਾ ਹੈ ਜਿਸ ‘ਚ ਨਵਾਂ ਅਕਾਉਂਟ ਖੋਲ੍ਹਣ ਲਈ ਤੁਹਾਨੂੰ ਆਪਣਾ ਆਧਾਰ ਕਾਰਡ ‘ਤੇ ਲਿਖਿਆ ਨਾਂ ਦੱਸਣਾ ਹੋਵੇਗਾ। ਜਦ ਤੁਸੀਂ ਆਧਾਰ ਕਾਰਡ ‘ਤੇ ਲਿਖਿਆ ਨਾਂ ਭਰੋਗੇ ਤਾਂ ਲਿਖ ਕੇ ਆਵੇਗਾ ਕਿ ਜੇਕਰ ਤੁਸੀਂ ਆਪਣਾ ਆਧਾਰ ਵਾਲਾ ਨਾਂ ਭਰੋਗੇ ਤਾਂ ਤੁਹਾਡੇ ਦੋਸਤ ਤੁਹਾਨੂੰ ਆਸਾਨੀ ਨਾਲ ਲੱਭ ਸਕਣਗੇ। ਫੇਸਬੁੱਕ ਨੇ ਦੱਸਿਆ ਕਿ ਨਵਾਂ ਅਕਾਉਂਟ ਖੋਲ੍ਹਣ ਵਾਲੇ ਸਾਰੇ ਲੋਕਾਂ ਨੂੰ ਏਸਾ ਨੋਟੀਫਿਕੇਸ਼ਨ ਨਹੀਂ ਦਿਖੇਗਾ। ਰਿਪੋਰਟਸ ਮੁਤਾਬਕ ਫੇਸਬੁੱਕ ਦਾ ਕਹਿਣਾ ਹੈ ਕਿ ਇਹ ਕੁਝ ਯੂਜ਼ਰਸ ਨੂੰ ਹੀ ਦਿਖੇਗਾ। ਫੇਸਬੁੱਕ ਨੇ ਕਿਹਾ ਕਿ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਵੈਕਲਪਿਕ ਹੋਵੇਗੀ। ਭਲੇ ਹੀ ਆਧਾਰ ਨੂੰ ਲੈ ਕੇ ਹੰਗਾਮਾ ਜਾਰੀ ਹੋਵੇ ਪਰ ਫੇਸਬੁੱਕ ਦੁਆਰਾ ਆਧਾਰ ਨਾਂ ਪੁੱਛੇ ਜਾਣ ਦਾ ਕੋਈ ਖਾਸ ਅਸਰ ਨਹੀਂ ਪਵੇਗਾ ਕਿਉਂਕਿ ਆਧਾਰ ਨੰਬਰ ਜਾਣੇ ਬਿਨਾਂ ‘ਨਿੱਜਤਾ ਦੇ ਆਧਾਰ’ ‘ਤੇ ਕੋਈ ਖਤਰਾ ਨਹੀਂ ਹੈ। ਆਧਾਰ ਜਾਣਕਾਰੀ ਮੰਗਣ ਵਾਲੀ ਫੇਸਬੁੱਕ ਪਹਿਲੀ ਕੰਪਨੀ ਨਹੀਂ ਹੈ। ਕੁਝ ਹਫਤੇ ਪਹਿਲੇ ਆਨਲਾਈਨ ਰਿਟੇਲਰ ਅਮੇਜ਼ਾਨ ਇੰਡੀਆ ਨੇ ਵੀ ਕਸਟਮਰਸ ਤੋਂ ਆਪਣੇ ਆਧਾਰ ਨੰਬਰ ਅਪਲੋਡ ਕਰਨ ਨੂੰ ਕਿਹਾ ਸੀ ਜਿਸ ‘ਚ ਗੁਆਚੇ ਹੋਏ ਆਡਰ ਨੂੰ ਸਹੀ ਠਿਕਾਣੇ ਪਹੁੰਚਾਇਆ ਜਾ ਸਕੇ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …