Breaking News

ਹੁਣ ਇਹਨਾਂ ਡਿਫਾਲਟਰਾਂ ਦੇ ਖਿਲਾਫ ਵਰੰਟ ਕੱਢਣਗੇ ਖੇਤੀਬਾੜੀ ਵਿਕਾਸ ਬੈਂਕ

ਖੇਤੀ ਵਿਕਾਸ ਬੈਂਕਾਂ ਨੇ ਰਸੂਖ਼ਵਾਨ ਡਿਫਾਲਟਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਤਿਆਰੀ ਵਿੱਢ ਦਿੱਤੀ ਹੈ, ਜਿਸ ਲਈ ਸਰਕਾਰੀ ਇਸ਼ਾਰੇ ਦੀ ਉਡੀਕ ਕੀਤੀ ਜਾ ਰਹੀ ਹੈ। ਖੇਤੀ ਵਿਕਾਸ ਬੈਂਕ ਵੱਡਿਆਂ ਦੇ ਘਰਾਂ ਅੱਗੇ ਸ਼ੁਰੂ ਕੀਤੀ ‘ਧਰਨਾ ਮੁਹਿੰਮ’ ਤੋਂ ਹੌਸਲੇ ਵਿੱਚ ਹੈ, ਜਿਸਦੇ ਸਿੱਟੇ ਵਜੋਂ ਹੁਣ ਵੱਡੇ ਡਿਫਾਲਟਰਾਂ ਦੇ ਗ੍ਰਿਫ਼ਤਾਰੀ ਵਾਰੰਟ ਲੈਣ ਦੀ ਤਿਆਰੀ ਖਿੱਚ ਲਈ ਗਈ ਹੈ।

ਖੇਤੀ ਵਿਕਾਸ ਬੈਂਕਾਂ ਨੂੰ ਹੁਣ ਤੱਕ 30Image result for ਖੇਤੀ ਵਿਕਾਸ ਬੈਂਕਾਂ7 ਕਰੋੜ ਰੁਪਏ ਦੀ ਵਸੂਲੀ ਹੋ ਚੁੱਕੀ ਹੈ, ਜਿਸ ’ਚੋਂ 180 ਕਰੋੜ ਰੁਪਏ ਇਕੱਲੇ ਡਿਫਾਲਟਰਾਂ ਤੋਂ ਮਿਲੇ ਹਨ।  ਸੂਤਰਾਂ ਮੁਤਾਬਕ ਖੇਤੀ ਵਿਕਾਸ ਬੈਂਕਾਂ ਨੇ ਵੱਡਿਆਂ ਨੂੰ ਜੇਲ੍ਹ ਵਿਖਾਉਣ ਲਈ ਤਿਆਰੀ ਕਰ ਲਈ ਹੈ, ਸਿਰਫ਼ ਸਰਕਾਰ ਤੋਂ ਹਰੀ ਝੰਡੀ ਦੀ ਉਡੀਕ ਹੈ।Image result for ਖੇਤੀ ਵਿਕਾਸ ਬੈਂਕਾਂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਕਰਜ਼ਾ ਮੁਆਫ਼ੀ ਮੁਹਿੰਮ ਦੀ ਸ਼ੁਰੂਆਤ ਮਾਨਸਾ ਤੋਂ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਨਵੇਂ ਵਰ੍ਹੇ ਦੇ ਦੂਸਰੇ ਹਫ਼ਤੇ ਤੋਂ ਵੱਡੇ ਡਿਫਾਲਟਰਾਂ ਖ਼ਿਲਾਫ਼ ਸ਼ਿਕੰਜਾ ਹੋਰ ਕਸੇ ਜਾਣ ਦੀ ਸੰਭਾਵਨਾ ਹੈ। ਦੋ ਬੈਂਕਾਂ ਦੇ ਮੈਨੇਜਰਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਜ਼ਬਾਨੀ ਹੁਕਮ ਆ ਗਏ ਹਨ ਕਿ ਉਹ ਵੱਡਿਆਂ ਦੇ ਗ੍ਰਿਫ਼ਤਾਰੀ ਵਾਰੰਟ ਲੈਣ ਲਈ ਮੁੱਢਲਾ ਕੰਮ ਤਿਆਰ ਰੱਖਣ।

ਗ੍ਰਿਫ਼ਤਾਰੀ ਵਾਰੰਟ ਲੈਣ ਲਈ ਕੋਈ ਅੜਿੱਕਾ ਨਾ ਪਿਆ ਤਾਂ ਕਈ ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। ਪੰਜਾਬ ਵਿੱਚ ਵੱਡੇ ਡਿਫਾਲਟਰਾਂ ਵੱਲ 233 ਕਰੋੜ ਰੁਪਏ ਫਸੇ ਹੋਏ ਹਨ। ਪਿਛਲੇ ਦਿਨੀਂ ਖੇਤੀ ਵਿਕਾਸ ਬੈਂਕ ਗੁਰੂਹਰਸਹਾਏ ਨੇ ਦੋ ਕਿਸਾਨ ਜੇਲ੍ਹੇ ਭੇਜੇ ਹਨ ਜਿਸਦਾ ਕਿਸਾਨ ਧਿਰਾਂ ਨੇ ਵੀ ਸਖ਼ਤ ਨੋਟਿਸ ਲਿਆ ਹੈ।Image result for ਖੇਤੀ ਵਿਕਾਸ ਬੈਂਕਾਂ

ਪਤਾ ਲੱਗਾ ਹੈ ਕਿ ਬੈਂਕ ਇਨ੍ਹਾਂ ਗ੍ਰਿਫ਼ਤਾਰੀਆਂ ਮਗਰੋਂ ਪਿੱਛੇ ਹਟ ਗਏ ਹਨ। ਉਲਟਾ, ਮੁੜ ਵੱਡਿਆਂ ਦੇ ਘਰਾਂ ਵੱਲ ਮੂੰਹ ਕਰ ਲਏ ਹਨ। ਪੰਜਾਬ ਭਰ ਵਿੱਚ 89 ਖੇਤੀ ਵਿਕਾਸ ਬੈਂਕ ਹਨ, ਜਿਨ੍ਹਾਂ ਐਤਕੀਂ 1800 ਕਰੋੜ ਰੁਪਏ ਦੀ ਵਸੂਲੀ ਕਰਨੀ ਹੈ ਅਤੇ ਕਰਜ਼ਾ ਵਸੂਲੀ ਮੁਹਿੰਮ 31 ਜਨਵਰੀ 2018 ਤੱਕ ਚੱਲਣੀ ਹੈ।Image result for ਖੇਤੀ ਵਿਕਾਸ ਬੈਂਕਾਂ

ਮਾਨਸਾ ਦੇ ਬੈਂਕ ਇਸ ਮਾਮਲੇ ਵਿੱਚ ਕਾਫ਼ੀ ਪਿੱਛੇ ਚੱਲ ਰਹੇ ਹਨ ਜਦਕਿ ਗੁਰਦਾਸਪੁਰ ਦੇ ਖੇਤੀ ਵਿਕਾਸ ਬੈਂਕ ਵੀ ਵਸੂਲੀ ਪੱਖੋਂ ਮਾਰ ਖਾ ਗਏ ਹਨ।

ਕਮਜ਼ੋਰ ਕਿਸਾਨਾਂ ਖ਼ਿਲਾਫ਼ ਸਖ਼ਤੀ ਨਹੀਂ: ਐੱਮ ਡੀ

ਖੇਤੀ ਵਿਕਾਸ ਬੈਂਕਾਂ ਦੇ ਮੈਨੇਜਿੰਗ ਡਾਇਰੈਕਟਰ ਹਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਕੀਂ ਕਰੀਬ 450 ਕਰੋੜ ਦੀ ਵਸੂਲੀ ਹੋਣ ਦੀ ਉਮੀਦ ਹੈ ਅਤੇ ਧਰਨਾ ਮੁਹਿੰਮ ਦੇ ਸਾਰਥਕ ਨਤੀਜੇ ਨਿਕਲੇ ਹਨ। ਉਨ੍ਹਾਂ ਕਿਹਾ ਕਿ ਖੇਤੀ ਕਰਜ਼ਾ ਲੈਣ ਵਾਲੇ ਮਾਲੀ ਤੌਰ ’ਤੇ ਕਮਜ਼ੋਰ ਕਿਸਾਨਾਂ ਖ਼ਿਲਾਫ਼ ਕੋਈ ਸਖ਼ਤੀ ਨਹੀਂ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰ ਕੇ ਹੀ ਵਸੂਲੀ ਲਈ ਜਾਵੇਗੀ।Image result for ਖੇਤੀ ਵਿਕਾਸ ਬੈਂਕਾਂ

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …