Breaking News

ਹੁਣ ਕੋਲਡ ਸਟੋਰ ਮਾਲਕਾਂ ਨੇ ਵੀ ਸੜਕਾਂ ਉੱਤੇ ਸੁੱਟੇ ਕਿਸਾਨਾਂ ਦੇ ਆਲੂ

 

ਦੋ ਦਹਾਕੇ ਤੋਂ ਪੰਜਾਬ ਦੇ ਕਿਸਾਨਾਂ ਨਾਲ ਵਫ਼ਾ ਕਮਾਉਂਦੀ ਆ ਰਹੀ ਆਲੂਆਂ ਦੀ ਵਪਾਰਕ ਫਸਲ ਨੇ ਪਿਛਲੇ ਤਿੰਨ ਸਾਲ ਤੋਂ ਅਜਿਹਾ ਮੂੰਹ ਭਵਾਂਇਆ ਕਿ ਆਲੂ ਉਤਪਾਦਕ ਉਜਾੜੇ ਦੇ ਰਾਹ ਪੈ ਗਏ ਹਨ | ਪਿਛਲੇ ਸਾਲ ਦਾ ਕੋਲਡ ਸਟੋਰਾਂ ‘ਚ ਪਿਆ 25 ਤੋਂ 30 ਹਜ਼ਾਰ ਟਨ ਪੱਕਿਆ ਆਲੂ ਕਿਸੇ ਵੀ ਭਾਅ ਖਰੀਦਣ ਲਈ ਤਿਆਰ ਨਹੀਂ |Image result for ALOO ON ROAD punjab

ਇਸ ਕਰਕੇ ਕੋਲਡ ਸਟੋਰਾਂ ਵਾਲਿਆਂ ਨੇ ਇਹ ਆਲੂ ਸੜਕਾਂ ਤੇ ਹੋਰ ਖੁੱਲ੍ਹੀਆਂ ਥਾਵਾਂ ਉੱਪਰ ਸੁੱਟਣਾ ਸ਼ੁਰੂ ਕਰ ਦਿੱਤਾ ਹੈ  | ਆਲੂ ਉਤਪਾਦਕਾਂ ਨੇ ਦੱਸਿਆ ਕਿ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਆਲੂ ਦੀ ਨਵੀਂ ਫਸਲ ਆ ਗਈ ਹੈ | ਪਹਿਲਾਂ ਇਸ ਦਾ ਭਾਅ 14-15 ਸੌ ਰੁਪਏ ਕੁਇੰਟਲ ਸੀ, ਪਰ ਫਿਰ ਇਹ ਡਿਗ ਕੇ 800 ਰੁਪਏ ਤੱਕ ਆ ਗਿਆ ਤੇ ਪਿਛਲੇ ਤਿੰਨ ਦਿਨ ਤੋਂ ਪ੍ਰਤੀ ਕੁਇੰਟਲ 280 ਤੋਂ 300 ਰੁਪਏ ਵਿਚਕਾਰ ਚੱਲ ਰਿਹਾ ਹੈ |

ਜਲੰਧਰ ਤੋਂ ਨਕੋਦਰ ਸੜਕ ਉੱਪਰ ਪੈਂਦੇ ਪਿੰਡ ਲੁਹਾਰਾਂ ਦੇ ਸੰਪੂਰਨ ਕੋਲਡ ਸਟੋਰ ਦੁਆਲੇ ਆਲੂਆਂ ਦੇ ਢੇਰ ਲੱਗੇ ਨਜ਼ਰ ਆਉਂਦੇ ਹਨ | ਸਟੋਰ ਦੇ ਮਾਲਕ ਸ: ਜੱਸਾ ਸਿੰਘ ਨੇ ਦੱਸਿਆ ਕਿ ਨੋਟਬੰਦੀ ਤੋਂ ਬਾਅਦ ਹੁਣ ਤੱਕ ਉਸ ਨੂੰ 3 ਕਰੋੜ ਦਾ ਘਾਟਾ ਪੈ ਚੁੱਕਾ ਹੈ |Image result for ALOO ON ROAD punjab

ਇਸ ਸਾਲ ਉਸ ਨੇ 60 ਹਜ਼ਾਰ ਪੈਕੇਟ (ਇਕ ਪੈਕਟ 50 ਕਿਲੋ) ਸਟੋਰ ਕੀਤੇ ਸਨ | ਇਕ ਪੈਕਟ ਦਾ ਕਿਰਾਇਆ 100 ਰੁਪਏ ਹੈ | ਆਲੂ ਦਾ ਬਾਜ਼ਾਰ ‘ਚ ਕੋਈ ਵੀ ਖਰੀਦਦਾਰ ਨਾ ਹੋਣ ਕਾਰਨ ਕਿਸਾਨ ਇਹ ਆਲੂ ਲੈਣ ਹੀ ਨਹੀਂ ਆ ਰਹੇ, ਜਿਸ ਕਾਰਨ ਉਸ ਨੂੰ 60 ਲੱਖ ਰੁਪਏ ਦਾ ਘਾਟਾ ਇਸ ਸਾਲ ਪਿਆ ਹੈ ਤੇ ਸਟੋਰ ‘ਚੋਂ ਆਲੂ ਬਾਹਰ ਸੁੱਟਣ ਦਾ ਖਰਚਾ ਵੱਖਰਾ ਪੈ ਰਿਹਾ ਹੈ |

ਇਹ ਗੱਲ ਸਿਰਫ ਇਸ ਸਟੋਰ ਦੀ ਹੀ ਨਹੀਂ, ਸਗੋਂ ਪੰਜਾਬ ਭਰ ਦੇ ਕਰੀਬ 550 ਕੋਲਡ ਸਟੋਰ ਆਲੂ ਬਾਹਰ ਸੁੱਟਣ ਲਈ ਮਜਬੂਰ ਹਨ |  ਨੋਟਬੰਦੀ ਕਾਰਨ ਦੂਜੇ ਸੂਬਿਆਂ ਨੂੰ ਆਲੂ ਭੇਜਣ ਦਾ ਸਰਕਲ ਅਜਿਹਾ ਟੁੱਟਿਆ ਹੈ ਕਿ ਮੁੜ ਬਣਨ ਦੇ ਆਸਾਰ ਹੀ ਨਜ਼ਰ ਨਹੀਂ ਆ ਰਹੇ |Image result for ALOO ON ROAD punjab

ਆਲੂ ਉਤਪਾਦਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ: ਜਸਵਿੰਦਰ ਸਿੰਘ ਸੰਘਾ ਨੇ ਕਿਹਾ ਕਿ ਇਸ ਵੇਲੇ ਨਵਾਂ ਆਲੂ 3 ਰੁਪਏ ਕਿਲੋ ਦੇ ਕਰੀਬ ਵਿਕ ਰਿਹਾ ਹੈ, ਜਦਕਿ ਕਿਸਾਨਾਂ ਦੀ ਲਾਗਤ ਕੀਮਤ 7 ਰੁਪਏ ਹੈ ਤੇ ਕੋਲਡ ਸਟੋਰ ‘ਚ ਰੱਖੇ ਆਲੂ ਤਾਂ 10 ਰੁਪਏ ਕਿਲੋ ਪੈਂਦੇ ਹਨ | ਤਿੰਨ ਸਾਲ ਤੋਂ ਲਗਾਤਾਰ ਆਲੂ ਉਤਪਾਦਕ ਘਾਟੇ ‘ਚ ਜਾ ਰਹੇ ਹਨ |

ਇਹ ਵੀ ਪਤਾ ਲੱਗਾ ਹੈ ਕਿ ਬਹੁਤ ਸਾਰੇ ਕੋਲਡ ਸਟੋਰਾਂ ਵਾਲੇ ਵੀ ਕਰੋੜਾਂ ਰੁਪਏ ਦਾ ਘਾਟਾ ਪੈਣ ਕਾਰਨ ਸਟੋਰ ਵੇਚਣ ਬਾਰੇ ਸੋਚਣ ਲੱਗੇ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਫਸਲੀ ਵਿਭਿੰਨਤਾ ਉੱਪਰ ਬੜਾ ਜ਼ੋਰ ਦਿੰਦੀ ਹੈ, ਪਰ ਆਲੂ ਉਤਪਾਦਕ ਜਦ ਮੁਸੀਬਤ ਵਿਚ ਫਸੇ ਹਨ ਤਾਂ ਪੰਜਾਬ ਸਰਕਾਰ ਗੱਲ ਕਰਨ ਨੂੰ ਵੀ ਤਿਆਰ ਨਹੀਂ |Image result for ALOO ON ROAD punjab

ਆਲੂ ਉਤਪਾਦਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਾ ਫੜੀ ਤਾਂ ਪਹਿਲਾਂ ਹੀ ਬੇਹੱਦ ਆਰਥਿਕ ਮੰਦਹਾਲੀ ਦਾ ਸ਼ਿਕਾਰ ਕਿਸਾਨ ਦੀ ਹਾਲਤ ਹੋਰ ਵੀ ਬਦਤਰ ਹੋ ਜਾਵੇਗੀ | ਉਨ੍ਹਾਂ ਦਾ ਕਹਿਣਾ ਹੈ ਕਿ ਆਲੂ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਕੇ ਪਾਕਿਸਤਾਨ ਨੂੰ ਵੀ ਭੇਜੇ ਜਾ ਸਕਦੇ ਹਨ ਤੇ ਮਾਰਕਫੈੱਡ  ਰਾਹੀਂ ਖਰੀਦ ਕੇ ਕਿਸਾਨਾਂ ਦਾ ਬਚਾਅ ਕੀਤਾ ਜਾ ਸਕਦਾ ਹੈ |Image result for ALOO ON ROAD punjab

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …