Breaking News

ਹੁਣ ਘਰ ਵਿਚ ਇਸ ਤਰਾਂ ਤਿਆਰ ਕਰੋ ਰਸੋਈ ਗੈਸ ,ਬਾਜ਼ਾਰ ਵਿਚ ਵੇਚ ਕੇ ਲਵੋ ਮੁਨਾਫ਼ਾ

 

ਦਿਨੋਂ ਦਿਨ ਅਸਮਾਨੀ ਛੂਹ ਰਹੀਆਂ ਘਰੇਲੂ ਗੈਸ ਦੀਆਂ ਕੀਮਤਾਂ ਤੋਂ ਦੁਖੀ ਦੇਸ਼ ਵਾਸੀਆਂ ਲਈ ਰਾਹਤ ਦੇਣ ਦੀ ਤਿਆਰ ਹੋ ਗਈ ਹੈ | ਐਲ.ਪੀ.ਜੀ. ਗੈਸ ਸਿਲੰਡਰ ਨੂੰ ਟੱਕਰ ਦੇਣ ਲਈ ਕੇਂਦਰ ਸਰਕਾਰ ਦੇ ਸੈਂਟਰ ਆਫ਼ ਐਕਸੀਲੈਂਸ ਫ਼ਾਰ ਫ਼ਾਰਮ ਮਸ਼ੀਨਰੀ ਨੇ ਘਰੇਲੂ ਰਹਿੰਦ-ਖ਼ੂੰਹਦ ਨਾਲ ਘਰੇਲੂ ਗੈਸ ਤਿਆਰ ਕਰਨ ਦੀ ਤਕਨੀਕ ਤਿਆਰ ਕਰ ਲਈ ਹੈ |

ਜਾਣਕਾਰੀ ਅਨੁਸਾਰ ‘ਸੈਂਟਰ ਆਫ਼ ਐਕਸੀਲੈਂਸ ਫ਼ਾਰ ਫ਼ਾਰਮ ਮਸ਼ੀਨਰੀ’ ਸੈਂਟਰ ਦੇ ਬਾਕੀ ਵਿਗਿਆਨੀਆਂ ਤੇ ਸਟਾਫ਼ ਦੇ ਨਾਲ ਮਿਲ ਕੇ ਬਾਇਓਫਿਊਲ ਵਿਭਾਗ ਦੇ ਮੁਖੀ ਤੇ ਪਿ੍ਸਿੰਪਲ ਵਿਗਿਆਨੀ ਡਾ. ਕ੍ਰਿਸ਼ਨਤੇਂਦੂ ਕੁੰਦੂ ਨੇ ਇਕ ਮਸ਼ੀਨ ਤਿਆਰ ਕੀਤੀ ਹੈ | ਜਿਸ ਨੂੰ ਤਿਆਰ ਕਰਨ ‘ਤੇ 15 ਹਜ਼ਾਰ ਰੁਪਏ ਦੀ ਲਾਗਤ ਆਈ ਹੈ |

ਗੈਸ ਤਿਆਰ ਕਰਨ ਵਾਲੀ ਮਸ਼ੀਨ ਇਕ ਦਿਨ ‘ਚ 2 ਕਿਲੋ ਤੱਕ ਸਬਜ਼ੀਆਂ ਤੇ ਫ਼ਲਾਂ ਦੇ ਛਿੱਲਕਿਆਂ, ਖ਼ਰਾਬ ਦੁੱਧ, ਚਾਹ ਪੱਤੀ ਅਤੇ ਹੋਰ ਰਹਿੰਦ ਖ਼ੂੰਹਦ ਨਾਲ 2 ਮੀਟਰ ਗੈਸ ਤਿਆਰ ਕਰਦੀ ਹੈ | ਗੈਸ ਨੂੰ ਤਿਆਰ ਕਰਨ ਲਈ ਨਾ ਤਾਂ ਪਾਣੀ ਦੀ ਵਰਤੋਂ ਹੁੰਦੀ ਹੈ ਅਤੇ ਨਾ ਹੀ ਇਸ ਨੂੰ ਤਿਆਰ ਕਰਨ ਸਮੇਂ ਕੋਈ ਬਦਬੂ ਆਉਂਦੀ ਹੈ |

ਗੈਸ ਤਿਆਰ ਕਰਨ ਵਾਲੀ ਮਸ਼ੀਨ ਨੂੰ ਘਰ ਦੀ ਛੱਤ, ਵਰਾਂਡੇ ਜਾਂ ਹੋਰ ਥਾਂ ‘ਤੇ ਰੱਖ ਕੇ 100 ਮੀਟਰ ਤੱਕ ਪਾਈਪ ਪਾ ਕੇ ਘਰੇਲੂ ਗੈਸ ਦੀ ਤੌਰ ‘ਤੇ ਵਰਤਿਆ ਜਾ ਸਕਦਾ ਹੈ | ਗੈਸ ਤਿਆਰ ਕਰਨ ਵਾਲੀ ਮਸ਼ੀਨ ਵਿਚ ਚਾਰ ਕੋਲ ਐਕਟਿਵ ਪ੍ਰਣਾਲੀ ਲਗਾਈ ਗਈ ਹੈ, ਜਿਸ ਨਾਲ ਕਾਰਬਨ ਡਾਈਆਕਸਾਈਡ ਤੇ ਹੋਰ ਗੈਸਾਂ ਦੀ ਥਾਂ ‘ਤੇ 80 ਫ਼ੀਸਦੀ ਤੱਕ ਸ਼ੁੱਧ ਮਿਥੇਨ ਗੈਸ ਪ੍ਰਾਪਤ ਹੋਵੇਗੀ | ਮਿਥੇਨ ਗੈਸ ਤਿਆਰ ਹੋਣ ਤੋਂ ਬਾਅਦ ਜੋ ਪਦਾਰਥ ਬਚ ਜਾਂਦਾ ਹੈ, ਉਸ ਨੂੰ ਖਾਦ ਦੇ ਰੂਪ ਵਿਚ ਘਰੇਲੂ ਬਗੀਚੀਆਂ ਵਿਚ ਵਰਤਿਆ ਜਾ ਸਕਦਾ ਹੈ ਜਾਂ ਇਸ ਨੂੰ ਬਜ਼ਾਰ ਵਿਚ 7 ਤੋਂ 8 ਰੁਪਏ ਕਿਲੋ ਵੇਚਿਆ ਜਾ ਸਕਦਾ ਹੈ |

ਪ੍ਰਮੁੱਖ ਵਿਗਿਆਨੀ ਡਾ. ਕ੍ਰਿਸ਼ਨਤੇਂਦੂ ਕੁੰਦੂ ਨੇ ਕਿਹਾ ਕਿ ਪਹਿਲੇ ਗੇੜ ਵਿਚ ਸਿਰਫ਼ ਘਰੇਲੂ ਵਰਤੋਂ ਲਈ ਗੈਸ ਤਿਆਰ ਕਰਨ ਵਾਲੀ ਮਸ਼ੀਨ ਬਣਾਈ ਗਈ ਹੈ | ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਆਪਣੀ ਟੀਮ ਦੇ ਨਾਲ ਇਸ ਮਸ਼ੀਨ ਦੀ ਸਮਰੱਥਾ ਵਧਾ ਕੇ ਇਸ ਨੂੰ ਹੋਟਲਾਂ, ਮੈਰਿਜ ਪੈਲੇਸਾਂ, ਹੋਸਟਲਾਂ, ਸੁਸਾਇਟੀਆਂ, ਕੰਟੀਨਾਂ ਤੇ ਹੋਰ ਥਾਵਾਂ ‘ਤੇ ਲਗਾਉਣਗੇ |

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …