Breaking News

ਹੁਣ ਨਹੀਂ ਮਿਲੇਗਾ ਗੁਜਰਾਤ ਦਾ ਬੀਟੀ ਕਾਟਨ ਬੀਜ, ਸਰਕਾਰ ਨੇ ਕੀਤੇ ਇਹ ਠੋਸ ਪ੍ਰਬੰਧ

 

ਸੂਬੇ ‘ਚ ਨਰਮੇ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਨਕਲੀ ਬੀਟੀ ਕਾਟਨ ਰੋਕਣ ਲਈ ਖੇਤੀਬਾੜੀ ਵਿਭਾਗ ਨੇ ਹੁਣ ਤੋਂ ਹੀ ਕਮਰਕਸੇ ਕਸਣੇ ਸ਼ੁਰੂ ਕਰ ਦਿਤੇ ਹਨ। ਵੱਡੀ ਗੱਲ ਇਹ ਹੈ ਕਿ ਇਸ ਵਾਰ ਖੇਤੀਬਾੜੀ ਵਿਭਾਗ ਵਪਾਰੀਆਂ ਦੇ ਨਾਲ-ਨਾਲ ਗੁਜਰਾਤ ਬੀਟੀ ਕਾਟਨ ਲਿਉਂਦੇ ਫੜੇ ਜਾਣ ਵਾਲੇ ਕਿਸਾਨਾਂ ਵਿਰੁਧ ਵੀ ਸਖ਼ਤ ਕਾਰਵਾਈ ਕਰੇਗਾ।

ਇਸ ਦੇ ਲਈ ਵਿਭਾਗ ਦੇ ਉਚ ਅਧਿਕਾਰੀਆਂ ਨੇ ਹੁਣ ਤੋਂ ਹੀ ਗੁਜਰਾਤ ਤੋਂ ਆਉਂਦੇ ਕੁਇੰਟਲਾਂ ਦੇ ਕੁਇੰਟਲ ਬੀਜ ਨੂੰ ਫੜਨ ਲਈ ਅੰਤਰਰਾਜੀ ਨਾਕੇ ਅਤੇ ਰੇਲਵੇ ਸਟੇਸ਼ਨਾਂ ਆਦਿ ‘ਤੇ ਪੁਲਿਸ ਨਾਲ ਮਿਲ ਕੇ ਚੈਕਿੰਗ ਕਰਨ ਦਾ ਫ਼ੈਸਲਾ ਲਿਆ ਹੈ।(ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ) ਪਿਛਲੇ ਦਿਨ ਕਪਾਹ ਪੱਟੀ ਦੇ ਸੱਤ ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਨਾਲ ਇਸ ਫ਼ਸਲ ਨੂੰ ਕਾਮਯਾਬ ਕਰਨ ਲਈ ਵਿਭਾਗ ਦੇ ਡਾਇਰੈਕਟਰ ਨੇ ਸਥਾਨਕ ਦਫ਼ਤਰ ‘ਚ ਮੀਟਿੰਗ ਕਰ ਕੇ ਅਗਲੀ ਰਣਨੀਤੀ ਤਿਆਰ ਕੀਤੀ।Image result for punjab kisan narma kheti

ਖੇਤੀਬਾੜੀ ਵਿਭਾਗ ਵਲੋਂ ਇਸ ਵਾਰ ਸੂਬੇ ‘ਚ ਕਰੀਬ ਸਾਢੇ ਤਿੰਨ ਲੱਖ ਹੈਕਟੇਅਰ ਰਕਬੇ ਨੂੰ ਨਰਮੇ ਦੀ ਫ਼ਸਲ ਹੇਠ ਲਿਆਉਣ ਦਾ ਟੀਚਾ ਮਿਥਿਆ ਹੈ। ਵਿਭਾਗੀ ਅਧਿਕਾਰੀਆਂ ਮੁਤਾਬਕ ਆਉਣ ਵਾਲੇ ਸੀਜ਼ਨ ‘ਚ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਾਈਬ੍ਰਿਡ ਕਿਸਮਾਂ ਦੀ ਕੋਈ ਕਮੀ ਨਹੀਂ ਰਹਿਣ ਦਿਤੀ ਜਾਵੇਗੀ। ਇਸ ਤੋਂ ਇਲਾਵਾ ਨਰਮਾ ਬੈਲਟ ‘ਚ ਰਾਸ਼ੀ ਦੀ ਉਤਪਾਦਨ ਸਮਰਥਾ ਤੇ ਮੰਗ ਨੂੰ ਦੇਖਦੇ ਹੋਏ ਮਾਰਕਫ਼ੱੈਡ ਵਲੋਂ ਸੁਸਾਇਟੀਆਂ ਰਾਹੀ 2 ਲੱਖ ਬੀਟੀ ਕਾਟਨ ਬੀਜ ਦੇ ਪੈਕਟ ਦਿਤੇ ਜਾਣ ਸਬੰਧੀ ਵੀ ਫ਼ੈਸਲਾ ਲਿਆ ਗਿਆ ਹੈ।

ਇਸੇ ਤਰ੍ਹਾਂ ਬੀਜ ਦੀ ਘਾਟ ਨੂੰ ਖ਼ਤਮ ਕਰਨ ਲਈ 19 ਕੰਪਨੀਆਂ ਦੀਆਂ ਮਾਨਤਾ ਪ੍ਰਾਪਤ 50 ਕਿਸਮਾਂ ਦੇ 23 ਲੱਖ 17 ਹਜ਼ਾਰ ਪੈਕਟਾਂ ਦਾ ਹੁਣ ਤਕ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ। ਨਹਿਰੀ ਪਾਣੀ ਦੀ ਕਿੱਲਤ ਕਾਰਨ ਪਿਛਲੇ ਸੀਜ਼ਨ ‘ਚ ਕਰੀਬ ਇਕ ਲੱਖ ਹੈਕਟੇਅਰ ਰਕਬੇ ‘ਚ ਨਰਮੇ ਦੀ ਬਿਜਾਈ ਪਛੜਨ ਦੇ ਚਲਦੇ ਇਸ ਵਾਰ ਅਗਾਊਂ ਸਰਕਾਰ ਦੇ ਰਾਹੀ ਨਹਿਰੀ ਵਿਭਾਗ ਨੂੰ ਸੂਚਿਤ ਕਰ ਦਿਤਾ ਗਿਆ ਹੈ।Image result for punjab kisan narma kheti

ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਬੈਂਸ ਨੇ ਕਪਾਹ ਪੱਟੀ ਦੇ ਮੁੱਖ ਖੇਤੀਬਾੜੀ ਅਫਸਰਾਂ ਨਾਲ ਸਥਾਨਕ ਖੇਤੀ ਭਵਨ ਵਿਖੇ ਕਪਾਹ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਅਗੇਤੀ ਯੋਜਨਾਬੰਦੀ ‘ਤੇ ਵਿਸਥਾਰ ਪੂਰਵਕ ਵਿਚਾਰ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਡਾ. ਬੈਂਸ ਨੇ ਦਸਿਆ ਕਿ ਨਰਮੇ ਦੀ ਫ਼ਸਲ ਲਈ ਜ਼ਿਲ੍ਹਾ-ਬਲਾਕ ਪੱਧਰ ‘ਤੇ ਪੈਸਟ ਸਰਵੇਲੈਂਸ ਟੀਮਾਂ ਗਠਿਤ ਕੀਤੀਆਂ ਜਾਣਗੀਆਂ ਅਤੇ ਇਸ ਸਕੀਮ ਤਹਿਤ ਵੱਧ ਤੋਂ ਵੱਧ ਸਟਾਫ਼ ਮੁਹਈਆ ਕਰਵਾ ਕੇ ਕਪਾਹ ਦੀ ਫ਼ਸਲ ਨੂੰ ਪ੍ਰਫੁਲਿਤ ਕੀਤਾ ਜਾਵੇਗਾ ।

ਉਨ੍ਹਾਂ ਵਿਸ਼ਵਾਸ ਦਿਵਾਇਆ ਗਿਆ ਕਿ ਕਿਸਾਨਾਂ ਨੂੰ ਚੰਗੀ ਕਿਸਮ ਦੇ ਬੀਜ ਅਤੇ ਇਨਪੁਟਸ ਮੁਹਈਆ ਕਰਵਾਉਣ ਲਈ ਪੂਰੀ ਵਿਉਂਤਬੰਦੀ ਕਰ ਲਈ ਗਈ ਹੈ। ਇਸ ਮੌਕੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਸੁਖਦੇਵ ਸਿੰਘ ਸਿੱਧੂ ਅਤੇ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਗੁਰਾਂਦਿੱਤਾ ਸਿੰਘ ਸਿੱਧੂ ਵੱਖ-ਵੱਖ ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫ਼ਸਰ ਅਤੇ ਕਾਟਨ ਪੱਟੀ ਦੇ ਸਮੂਹ ਜ਼ਿਲ੍ਹਾ ਅਧਿਕਾਰੀ ਸ਼ਾਮਲ ਸਨ।Image result for punjab kisan narma kheti

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …