ਹੁਣ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾ ਨੂੰ ਫਾਂਸੀ ਦੇਣ ਦੀ ਮੰਗ ਉੱਠਣ ਲੱਗੀਭਾਰਤ ਵਿਚ ਆਹ ਹਾਲ ਹੈ ਕਿਸਾਨ ਦਾ-ਅਖੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾ ਨੂੰ ਫਾਂਸੀ ਦਿੱਤੀ ਜਾਵੇ।ਭੁੱਖੇ ਭਾਰਤ ਦਾ ਢਿੱਡ ਭਰਨ ਵਾਲੇ “ਅੰਨਦਾਤੇ ਕਿਸਾਨ” ਨੂੰ ਪਰਾਲੀ ਨੂੰ ਅੱਗ ਲਾਉਣ ਤੇ ਫਾਂਸੀ ਦੀ ਸਜਾ ਦੀ ਮੰਗ ਹੋਣ ਲੱਗੀ।ਇਹੋ ਜਿਹੇ ਆਪਣੇ ਘੁਰਨਿਆਂ ਚ ਬਹਿਕੇ ਅਖਬਾਰਾਂ ਚ ਫੋਕੀ ਸ਼ੋਹਰਤ ਨੂੰ ਖਬਰਾਂ ਤਾਂ ਲਵਾ ਦਿੰਦੇ ਤੇ ਜੇ ਮਗਰੋਂ ਕੋਈ ਮਾਈ ਦਾ ਲਾਲ ਟੱਕਰਦਾ ਫਿਰ ਮੋਕ ਮਾਰ ਜਾਂਦੇ।ਇਹਨੂੰ ਕੋਈ ਪੁੱਛੇ ਕਿ ਸਾਰੇ ਮੁਲਕ ਦਾ ਢਿੱਡ ਭਰਨ ਵਾਲੇ ਕਿਸਾਨ ਨੂੰ ਮਾਰਨ ਦਾ ਹੱਕ ਤੈਨੂੰ ਕਿਹੜਾ ਸੰਵਿਧਾਨ ਦਿੰਦਾ ? ਜੇ ਦੇਸ਼ ਦਾ ਬਹੁਤ ਹੇਜ ਤਾਂ ਫਿਰ ਸਾਲ ਬਾਅਦ ਰਾਵਣ ਫੂਕਣਾ ਬੰਦ ਕਰਵਾ ਤੇ ਨਾਲੇ ਦੀਵਾਲੀ ਤੇ ਪਟਾਕਿਆਂ ਨਾਲ ਹੁੰਦਾ ਪ੍ਰਦੂਸ਼ਣ ਬੰਦ ਕਰਾ ਤੇ ਫਿਰ ਕਿਸਾਨਾਂ ਵਲ ਹੋਵ
ਪੰਜਾਬ ਦਾ ਕਿਸਾਨ ਕਰਜ਼ੇ ਦੇ ਬੋਝ ਹੇਠ ਬੁਰੀ ਤਰ੍ਹਾਂ ਆਇਆ ਹੋਇਆ ਹੈ ਅਤੇ ਲਗਾਤਾਰ ਖੁਦਕੁਸ਼ੀਆਂ ਕਰ ਰਿਹਾ ਹੈ। ਜੇਕਰ ਕਿਸਾਨ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹੁੰਦਾ ਹੈ ਤਾਂ ਇੱਕ ਏਕੜ ਤੇ 5 ਜਾਂ 6 ਹਜ਼ਾਰ ਰੁਪਏ ਖਰਚਾ ਆਉਂਦਾ ਹੈ ਜੋ ਕਿ ਕਿਸਾਨ ਦੀ ਪਹੁੰਚ ਤੋਂ ਬਾਹਰ ਹੈ। ਪੰਜਾਬ ਤਾਂ ਪਹਿਲੋਂ ਹੀ ਕਰਜ਼ੇ ਦੇ ਬੋਝ ਹੇਠ ਹੈ ਅਤੇ ਸਰਕਾਰ ਵੱਲੋਂ ਆ ਹੁਣ ਨਵੇਂ-ਨਵੇਂ ਫੁਰਮਾਨ ਜਾਰੀ ਕਰਕੇ ਕਿਸਾਨ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹੁੰਦਾ ਹੈ ਤਾਂ ਇੱਕ ਏਕੜ ਤੇ 5 ਜਾਂ 6 ਹਜ਼ਾਰ ਰੁਪਏ ਖਰਚਾ ਆਉਂਦਾ ਹੈ ਜੋ ਕਿ ਕਿਸਾਨ ਦੀ ਪਹੁੰਚ ਤੋਂ ਬਾਹਰ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਸੀ ਕਿ ਜੇਕਰ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣਾ ਹੈ ਤਾਂ ਪ੍ਰਤੀ ਕੁਇੰਟਲ 200 ਰੁਪਏ ਬੋਨਸ ਦਿੱਤਾ ਜਾਵੇ, ਪਰ ਸਰਕਾਰ ਨੇ ਕਿਸਾਨਾਂ ਦੀ ਮੰਗ ਪੂਰੀ ਨਹੀਂ ਕੀਤੀ।
ਕਿਸਾਨ ਜੱਥੇਬੰਦੀਆਂ ਨੇ ਐਲਾਨ ਕੀਤਾ ਕਿ ਪੰਜਾਬ ਦੇ ਕਿਸੇ ਵੀ ਕਿਸਾਨ ਨੂੰ ਜੁਰਮਾਨਾ ਨਹੀਂ ਪੈਣ ਦਿੱਤਾ ਜਾਵੇਗਾ, ਜੇਕਰ ਸਰਕਾਰ ਨੇ ਧੱਕੇ ਸ਼ਾਹੀ ਕੀਤੀ ਤਾਂ ਸਰਕਾਰ ਨੂੰ ਕਿਸਾਨਾਂ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ। ਆਗੂਆਂ ਨੇ ਕਿਹਾ ਕਿ ਉਹ ਵਾਤਾਵਰਣ ਦੇ ਵਿਰੋਧੀ ਨਹੀਂ ਹਨ, ਅੱਗ ਲਗਾਉਣਾ ਉਨ੍ਹਾਂ ਦਾ ਸ਼ੌਕ ਨਹੀਂ ਮਜ਼ਬੂਰੀ ਹੈ।