Breaking News

ਹੁਣ ਪਸ਼ੂਆਂ ਨੂੰ ਖੇਤਾਂ ਤੋਂ ਦੂਰ ਰੱਖੇਗੀ ਬਿਜਲੀ ਵਾਲੀ ਵਾੜ

 

ਅਵਾਰਾ ਪਸ਼ੂਆਂ ਦੁਆਰਾ ਕਿਸਾਨਾਂ ਦੀ ਫ਼ਸਲਾਂ ਦਾ ਬਹੁਤ ਹੀ ਨੁਕਸਾਨ ਕੀਤਾ ਜਾਂਦਾ ਹੈ ਜਿਸ ਕਰਕੇ ਕਿਸਾਨਾਂ ਨੂੰ ਰਾਤ ਰਾਤ ਜਾਗ ਕੇ ਖੇਤਾਂ ਦੀ ਰਾਖੀ ਕਰਨੀ ਪੈਂਦੀ ਹੈ । ਪਰ ਹੁਣ ਕਿਸਾਨਾਂ ਨੂੰ ਫਸਲ ਦੀ ਰਾਖੀ ਕਰਨ ਲਈ ਰਾਤ ਭਰ ਜਾਗਣ ਦੀ ਲੋੜ ਨਹੀਂ ਰਹੇਗੀ ।

ਨਾ ਹੀ ਫ਼ਸਲਾਂ ਨੂੰ ਜੰਗਲੀ ਜਾਨਵਰ ਨੁਕਸਾਨ ਪਹੁੰਚਾ ਸਕਣਗੇ । ਕਿਓਂਕਿ ਹੁਣ ਕਿਸਾਨਾਂ ਦੀ ਗੈਰ ਮਜੂਦਗੀ ਵਿਚ ਫਸਲ ਰਖਿਅਕ ਪਲਸ ਮਸ਼ੀਨ (Electric Fencing Machine)ਫਸਲਾਂ ਦੀ ਰੱਖਿਆ ਕਰੇਗੀ । ਵਿਦੇਸ਼ਾਂ ਵਿਚ ਜੰਗਲੀ ਜਾਨਵਰਾਂ ਤੋਂ ਖੇਤਾਂ ਦੀ ਰਾਖੀ ਵੀ ਇਸੇ ਤਕਨੀਕ ਨਾਲ ਕੀਤੀ ਜਾਂਦੀ ਹੈ ਜੋ ਉੱਥੇ ਬਹੁਤ ਹੀ ਕਾਮਯਾਬ ਹੈ ।

12 ਵੋਲਟ ਦੀ ਬੈਟਰੀ ਨਾਲ ਚੱਲਣ ਵਾਲੀ ਇਸ ਮਸ਼ੀਨ ਦੇ ਝਟਕੇ , ਗਾਵਾਂ , ਨੀਲ ਗਾਂ , ਜੰਗਲੀ ਸੂਅਰ , ਗੀਦੜ , ਆਦਿ ਜਾਨਵਰਾਂ ਨੂੰ ਫਸਲ ਦੇ ਨੇੜੇ ਵੀ ਨਹੀਂ ਆਉਣ ਦੇਣਗੇ । ਇਸ ਮਸ਼ੀਨ ਦੇ ਕਰੰਟ ਦੀ ਖਾਸ ਗੱਲ ਇਹ ਹੈ ਕਿ ਇਸ ਮਸ਼ੀਨ ਦੇ ਕਰੰਟ ਨਾਲ ਜਾਨਵਰ ਜਾਂ ਇਨਸਾਨ ਦੇ ਹੱਥ ਲਾ ਲੈਣ ਉੱਤੇ ਮੌਤ ਹੋਣ ਵਰਗੀ ਕੋਈ ਨੌਬਤ ਨਹੀਂ ਆਵੇਗੀ । ਇਸ ਮਸ਼ੀਨ ਨੂੰ ਘਰਾਂ ਜਾਂ ਫ਼ਾਰਮ ਹਾਉਸ ਦੇ ਆਸਪਾਸ ਵੀ ਲਗਾਇਆ ਜਾ ਸਕਦਾ ਹੈ ।

ਇਸ ਤਰਾਂ ਕਰਦੀ ਹੈ ਮਸ਼ੀਨ ਕੰਮ

ਛੋਟੀ ਜਿਹੀ ਇਸ ਮਸ਼ੀਨ ਨੂੰ 12 ਵੋਲਟ ਦੀ ਬੈਟਰੀ (ਮਾਰੂਤੀ ਦੀ ਬੈਟਰੀ) ਨਾਲ ਕਰੰਟ ਦਿੱਤਾ ਜਾਂਦਾ ਹੈ । ਇਸਦੇ ਬਾਅਦ ਇਸ ਮਸ਼ੀਨ ਨੂੰ ਖੇਤਾਂ ਦੇ ਚਾਰੇ ਪਾਸੇ ਲਗਾਏ ਗਏ ਕਲਚ ਵਾਇਰ ਨਾਲ ਜੋੜ ਦਿੱਤਾ ਜਾਂਦਾ ਹੈ । ਤਾਰ ਦੀ ਕੀਮਤ 160 ਰੁਪਏ ਪ੍ਰਤੀ ਕਿੱਲੋ ਹੈ , ਜਦੋਂ ਕਿ ਇੱਕ ਕਿੱਲੋ ਵਿੱਚ 75 ਮੀਟਰ ਲੰਮੀ ਤਾਰ ਆ ਜਾਂਦੀ ਹੈ ।

ਇਸਤੋਂ ਬਾਅਦ ਜੇਕਰ ਕੋਈ ਜਾਨਵਰ ਤੁਹਾਡੇ ਖੇਤਾਂ ਵਿਚੋਂ ਚਾਰਾ ਖਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜਦੋਂ ਉਹ ਇਹਨਾਂ ਤਾਰਾਂ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉਸਨੂੰ ਬਿਜਲੀ ਦੇ ਕਈ ਝਟਕੇ ਮਹਿਸੂਸ ਹੁੰਦੇ ਹੁਣ ਜਿਸ ਕਾਰਨ ਜਾਨਵਰ ਵਾਪਿਸ ਭੱਜ ਜਾਂਦੇ ਹਨ ।

ਇਹ ਹੈ ਮਸ਼ੀਨ ਦੀ ਸਮਰੱਥਾ

  • ਬੈਟਰੀ ਇੱਕ ਵਾਰ ਚਾਰਜ ਕਰਣ ਉੱਤੇ 24 ਘੰਟੇ ਚੱਲਦੀ ਹੈ ।
  • ਇਹ ਮਸ਼ੀਨ ਇੱਕ ਮਿੰਟ ਵਿੱਚ 75 ਵਾਰ ਝਟਕੇ ਦੇਕੇ ਫਸਲ ਦੀ ਰਾਖੀ ਕਰਦੀ ਹੈ।
  • ਇਸਦੇ ਕਰੰਟ ਨਾਲ ਕੋਈ ਵੀ ਜਾਨਵਰ ਜਾਂ ਆਦਮੀ ਨਹੀਂ ਮਰੇਗਾ ।
  • ਇਸ ਮਸ਼ੀਨ ਦੀ ਕੀਮਤ ਲੱਗਭਗ ਨੌਂ ਹਜਾਰ ਰੁਪਏ ਹੈ ।

ਇਹ ਮਸ਼ੀਨ ਕਿਵੇਂ ਕੰਮ ਕਰਦੀ ਹੈ ਉਸ ਲਈ ਵੀਡੀਓ ਦੇਖੋ

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …