Breaking News

ਹੁਣ ਲੱਗੀਆਂ ਮੌਜਾਂ ! ਅਪ੍ਰੈਲ ਤੋਂ ਭਾਰਤੀ ਡਾਕ ਵਿਭਾਗ ਖੋਲੇਗਾ ਬੈਂਕ,ਘਰ ਬੈਠੇ ਹੀ ਮਿਲਣਗੀਆਂ ਇਹ ਸੁਵਿਧਾਵਾਂ

 

ਏਅਰਟੈੱਲ ਅਤੇ ਪੇਟੀਐੱਮ ਪੇਮੈਂਟ ਬੈਂਕ ਦੇ ਬਾਅਦ ਹੁਣ ਦੇਸ਼ ਭਰ ਵਿੱਚ ਪੂਰੀ ਤਰ੍ਹਾਂ ਸੇਵਾਵਾਂ ਦੇਣ ਲਈ ਇੰਡੀਆ ਪੋਸਟ ਪੇਮੈਂਟ ਬੈਂਕ ਤਿਆਰ ਹੈ। ਇੰਡੀਆ ਪੋਸਟ ਪੇਮੈਂਟ ਬੈਂਕ (ਆਈ. ਪੀ. ਪੀ. ਬੀ.) ਇਸ ਸਾਲ ਅਪ੍ਰੈਲ ਤੋਂ ਦੇਸ਼ ਭਰ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ।Image result for punjab mail post department

ਭਾਰਤੀ ਡਾਕ ਵਿਭਾਗ ਨੇ ਇਕ ਬਿਆਨ ਵਿੱਚ ਦੱਸਿਆ ਕਿ ਆਈ. ਪੀ. ਪੀ. ਬੀ. ਦਾ ਵਿਸਥਾਰ ਪ੍ਰੋਗਰਾਮ ਜਾਰੀ ਹੈ ਅਤੇ ਅਪ੍ਰੈਲ 2018 ਤੋਂ ਪੂਰੇ ਦੇਸ਼ ਵਿੱਚ ਇਸ ਦਾ ਨੈੱਟਵਰਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ।ਦੇਸ਼ ਦੇ ਸਾਰੇ 1.55 ਲੱਖ ਡਾਕਘਰਾਂ ਤੋਂ ਇਨ੍ਹਾਂ ਬੈਂਕ ਦੀਆਂ ਸੇਵਾਵਾਂ ਦਾ ਇਸਤੇਮਾਲ ਕੀਤਾ ਜਾ ਸਕੇਗਾ।

ਡਾਕਘਰ ਸ਼ਾਖਾਵਾਂ ਨੂੰ ਆਈ. ਪੀ. ਪੀ. ਬੀ. ਦੀਆਂ 650 ਸ਼ਾਖਾਵਾਂ ਤੋਂ ਨੈੱਟਵਰਕ ਸਮਰਥਨ ਪ੍ਰਾਪਤ ਹੋਵੇਗਾ।ਬਿਆਨ ਵਿੱਚ ਕਿਹਾ ਗਿਆ ਹੈ, ”ਇਕ ਵਾਰ ਪ੍ਰਸਤਾਵਿਤ ਵਿਸਥਾਰ ਦਾ ਕੰਮ ਪੂਰਾ ਹੋ ਜਾਵੇ ਤਾਂ ਉਸ ਦੇ ਬਾਅਦ ਆਈ. ਪੀ. ਪੀ. ਬੀ. ਦੇਸ਼ ‘ਚ ਵਿੱਤੀ ਸੁਵਿਧਾਵਾਂ ਉਪਲੱਬਧ ਕਰਾਉਣ ਵਾਲਾ ਸਭ ਤੋਂ ਵੱਡਾ ਨੈੱਟਵਰਕ ਹੋਵੇਗਾ।

ਡਾਕੀਏ ਅਤੇ ਪੇਂਡੂ ਡਾਕ ਸੇਵਕਾਂ ਦੀ ਮਦਦ ਨਾਲ ਇਹ ਲੋਕਾਂ ਨੂੰ ਉਨ੍ਹਾਂ ਦੇ ਘਰ ਤੱਕ ਵਿੱਤੀ ਸੇਵਾਵਾਂ ਅਤੇ ਡਿਜੀਟਲ ਭੁਗਤਾਨ ਸੇਵਾਵਾਂ ਪਹੁੰਚਾਉਣ ਵਿੱਚ ਸਮਰੱਥ ਹੋਵੇਗਾ। ਇਹ ਦੂਰ-ਦੁਰਾਡੇ ਪੇਂਡੂ ਅਤੇ ਸ਼ਹਿਰੀ ਦੋਹਾਂ ਇਲਾਕਿਆਂ ਦੀ ਆਬਾਦੀ ਨੂੰ ਵਿੱਤੀ ਸੇਵਾਵਾਂ ਦੇਵੇਗਾ।Image result for punjab mail post department

” ਭਾਰਤੀ ਰਿਜ਼ਰਵ ਬੈਂਕ ਨੇ 2015 ਵਿੱਚ 11 ਉਦਮਾਂ ਨੂੰ ਪੇਮੈਂਟ ਬੈਂਕ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਸੀ।ਇਨ੍ਹਾਂ ਵਿੱਚ ਭਾਰਤੀ ਡਾਕ ਵਿਭਾਗ ਨੂੰ ਵੀ ਇਹ ਸੇਵਾ ਸ਼ੁਰੂ ਕਰਨ ਦਾ ਲਾਈਸੈਂਸ ਦਿੱਤਾ ਗਿਆ ਸੀ।ਪੇਮੈਂਟ ਬੈਂਕ ਗਾਹਕਾਂ, ਛੋਟੇ ਕਾਰੋਬਾਰੀਆਂ ਤੋਂ 1 ਲੱਖ ਰੁਪਏ ਤੱਕ ਦੀ ਜਮ੍ਹਾ ਰਾਸ਼ੀ ਸਵੀਕਾਰ ਕਰ ਸਕਦੇ ਹਨ।ਹਾਲਾਂਕਿ, ਬੈਂਕਾਂ ਦੀ ਤਰ੍ਹਾਂ ਪੇਮੈਂਟ ਬੈਂਕ ਗਾਹਕਾਂ ਨੂੰ ਕਰਜ਼ਾ ਨਹੀਂ ਦੇ ਸਕਦੇ ਹਨ।

ਪੋਸਟ ਪੇਮੈਂਟ ਬੈਂਕ ਦੇਵੇਗਾ ਇਹ ਸਹੂਲਤਾਂ * ਇੰਡੀਆ ਪੋਸਟ ਪੇਮੈਂਟ ਬੈਂਕ ‘ਚ ਸਾਲਾਨਾ 5.5 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ। * ਬੈਂਕ ਵੱਲੋਂ ਏ. ਟੀ. ਐੱਮ./ਡੈਬਿਟ ਕਾਰਡ ਜਾਰੀ ਕੀਤਾ ਜਾਵੇਗਾ, ਕ੍ਰੈਡਿਟ ਕਾਰਡ ਨਹੀਂ ਮਿਲੇਗਾ। * ਇੰਡੀਆ ਪੋਸਟ ਅਤੇ ਪੀ. ਐੱਨ. ਬੀ. ਦੇ ਏ. ਟੀ. ਐੱਮ. ‘ਤੇ ਟ੍ਰਾਂਜੈਕਸ਼ਨ ਮੁਫਤ ਹੋਵੇਗੀ। * ਬਿਜਲੀ, ਪਾਣੀ, ਟੈਲੀਫੋਨ, ਬੀਮਾ ਪ੍ਰੀਮੀਅਮ, ਈ. ਐੱਮ. ਆਈ. ਭਰੇ ਜਾ ਸਕਣਗੇ। * ਘਰ ਬੈਠੇ ਸੁਵਿਧਾ ਲੈ ਸਕੋਗੇ, ਜਿਵੇਂ ਕਿ ਪੈਸੇ ਜਮ੍ਹਾ ਕਰਾਉਣ ਜਾਂ ਕਢਾਉਣ ਦੀ ਪਰ ਇਸ ਦੇ ਕੁਝ ਚਾਰਜ ਹੋਣਗੇ। * ਕਲਿਆਣਕਾਰੀ ਯੋਜਨਾਵਾਂ ਦਾ ਫਾਇਦਾ ਲਿਆ ਜਾ ਸਕੇਗਾ।Image result for punjab mail post department

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …