Breaking News

15 ਮਾਰਚ ਤੱਕ ਵਿਆਹਾਂ ‘ਚ ਇਸਤੇਮਾਲ ਹੋਣ ਵਾਲੇ ਡੀਜ਼ਲ ਜਨਰੇਟਰ ‘ਤੇ ਰੋਕ

ਦਿੱਲੀ ‘ਚ ਵੱੱਧ ਰਿਹਾ ਪ੍ਰਦੂਸ਼ਣ ਲੋਕਾਂ ਲਈ ਵੱਡੀ ਪਰੇਸ਼ਾਨੀ ਬਣਨ ਲੱਗ ਪਿਆ ਹੈ। ਦਿੱਲੀ ਦੇ ਕਈ ਨਵੇਂ ਇਲਾਕਿਆਂ ‘ਚ ਪ੍ਰਦੂਸ਼ਣ ਦਾ ਪੱਧਰ ਸਾਧਾਰਣ ਤੋਂ ਜ਼ਿਆਦਾ ਹੋਣ ‘ਤੇ ਸਰਕਾਰ ਵਲੋਂ ਇਸ ਦੀ ਰੋਕਥਾਮ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਨਵੇਂ ਹੁਕਮਾਂ ਮੁਤਾਬਕ 15 ਮਾਰਚ ਤੱਕ ਵਿਆਹਾਂ ‘ਚ ਇਸਤੇਮਾਲ ਹੋਣ ਵਾਲੇ ਡੀਜ਼ਲ ਜਨਰੇਟਰ ‘ਤੇ ਰੋਕ ਲੱਗਾ ਦਿੱਤੀ ਗਈ ਹੈ।
ਦੇਸ਼ ਦੀ ਰਾਜਧਾਨੀ ‘ਚ ਵੱਧਦੇ ਪ੍ਰਦੂਸ਼ਣ ਪੱਧਰ ਨੂੰ ਦੇਖਦੇ ਹੋਏ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਹੁਕਮ ਜਾਰੀ ਕਰ ਕੇ 15 ਮਾਰਚ 2018 ਤੱਕ ਡੀਜ਼ਲ ਜਨਰੇਟਰ ‘ਤੇ ਪਾਬੰਦੀ ਲਾਈ ਹੈ। ਊਰਜਾ ਵਿਭਾਗ ਦੇ ਡਿਪਟੀ ਸੈਕੇਟਰੀ ਦੇ ਨੋਟਿਸ ਨੂੰ ਅਖਬਾਰਾਂ ‘ਚ ਛਾਪਿਆ ਗਿਆ ਹੈ। ਇਸ ਨੋਟਿਸ ‘ਚ ਦਿੱਲੀ ਵਾਲਿਆਂ ਨੂੰ ਡੀਜ਼ਲ ਜਨਰੇਟਰ ‘ਤੇ ਪਾਬੰਦੀ ਤੋਂ ਇਲਾਵਾ ਵਿਆਹ ਜਾਂ ਬਾਕੀ ਪ੍ਰੋਗਰਾਮਾਂ ਲਈ ਬਿਜਲੀ ਕੰਪਨੀਆਂ ਤੋਂ ਅਸਥਾਈ ਕੁਨੈਕਸ਼ਨ ਲੈਣ ਦੀ ਅਪੀਲ ਕੀਤੀ ਗਈ ਹੈ।
ਆਮ ਆਦਮੀ ਪਾਰਟੀ ਸਰਕਾਰ ਦੇ ਮੁਤਾਬਕ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਈ ਅਹਿਮ ਕਦਮ ਚੁੱਕੇ ਗਏ ਹਨ। ਦਿੱਲੀ ਸਰਕਾਰ ਦਾ ਦਾਅਵਾ ਹੈ ਕਿ ਹਵਾ ‘ਚ ਜ਼ਹਿਰੀਲੀ ਗੈਸ ਦੀ ਬੜ੍ਹਤ ਦੇਖਦੇ ਹੋਏ 15 ਅਕਤੂਬਰ ਨੂੰ ਐੱਨ. ਟੀ. ਪੀ. ਸੀ. ਦਾ ਪਲਾਂਟ ਬੰਦ ਕਰਾਇਆ ਗਿਆ ਹੈ। ਇਸ ਤੋਂ ਇਲਾਵਾ ਧੂੜ-ਮਿੱਟੀ ‘ਤੇ ਕੰਟਰੋਲ ਕਰਨ ਲਈ ਮਕਾਨ ਜਾ ਸੜਕ ਦੇ ਨਿਰਮਾਣ ਦਾ ਮਲਵਾ ਢੱਕ ਕੇ ਲੈ ਜਾਣ ਦੇ ਹੁਕਮ ਦਿੱਤੇ ਗਏ ਹਨ
ਇਸ ਤੋਂ ਇਲਾਵਾ ਇਸ ਦੀ ਜਾਂਚ ਲਈ ਲੈਂਡ ਨਾਲ ਸੰਬੰਧਿਤ ਏਜੰਸੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।ਸਰਕਾਰ ਦਾਅਵਾ ਕਰ ਰਹੀ ਹੈ ਕਿ ਦਿੱਲੀ ‘ਚ ਖੁਲ੍ਹੇ ‘ਚ ਕੂੜਾ ਅਤੇ ਪੱਤੇ ਨਾ ਸਾੜਨ ਦੇ ਹੁਕਮ ਹਨ, ਜੇਕਰ ਕਿਸੇ ਇਲਾਕੇ ‘ਚ ਕੂੜਾ ਸੜ ਰਿਹਾ ਹੈ ਤਾਂ ਐੱਸ. ਡੀ. ਐੱਮ. ਨੂੰ ਐਕਸ਼ਨ ਲੈਣ ਦਾ ਇਜਾਜ਼ਤ ਹੈ। ਪੀ. ਡਬਲਯੂ. ਡੀ. ਦੀਆਂ ਸੜਕਾਂ ਵਿਚਾਲੇ ਡਿਵਾਈਡਰ ਨੂੰ ਪਾਣੀ ਨਾਲ ਸਾਫ ਕੀਤਾ ਜਾਂਦਾ ਹੈ। ਇਹ ਹਫਤੇ ‘ਚ ਇਕ ਵਾਰ ਹੁੰਦਾ ਹੈ। ਇਸ ਕੰਮ ਲਈ ਮਸ਼ੀਨਾਂ ਕਿਰਾਏ ‘ਤੇ ਵੀ ਲਈਆਂ ਜਾਂਦੀਆਂ ਹਨ। ਹਾਲਾਂਕਿ ਹਕੀਕਤ ਇਹ ਹੈ ਕਿ ਸਾਰੇ ਨਿਯਮਾਂ ਦੀਆਂ ਧੜਲੇ ਨਾਲ ਧੱਜੀਆਂ ਉਡਾਈਆਂ ਜਾਂਦੀਆ ਹਨ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …