Breaking News

31 ਮਾਰਚ ਤੋਂ ਪਹਿਲਾਂ ਕਰਜ਼ਾ ਮੋੜਨ ਵਾਲਿਆਂ ਨੂੰ ਮੁਆਫ਼ੀ ਤੋਂ ਨਾਂਹ

 

ਪੰਜਾਬ ਸਰਕਾਰ ਦੀ ਕਰਜ਼ਾ ਮੁਆਫ਼ੀ ਯੋਜਨਾ ਤਹਿਤ ਲਗਾਤਾਰ ਕਰਜ਼ਾ ਮੋੜਨ ਵਾਲੇ ਢਾਈ ਏਕੜ ਜ਼ਮੀਨ ਦੇ ਮਾਲਕਾਂ ਨੂੰ ਵੀ ਮੁਆਫ਼ੀ ਦਾ ਲਾਭ ਨਹੀਂ ਮਿਲੇਗਾ। ਐਲਾਨ ਮੁਤਾਬਕ 31 ਮਾਰਚ, 2017 ਤੱਕ ਬਕਾਇਆ ਕਰਜ਼ੇ ’ਤੇ ਹੀ ਲੀਕ ਮਾਰੀ ਜਾਣੀ ਹੈ ਅਤੇ ਜਿਨ੍ਹਾਂ ਕਿਸਾਨਾਂ ਨੇ ਕਰਜ਼ੇ ਦੀ ਰਾਸ਼ੀ ਮੋੜ ਕੇ ਖਾਤਾ ਨਿੱਲ ਕਰਵਾ ਲਿਆ ਉਨ੍ਹਾਂ ਨੂੰ ਕਰਜ਼ਾ ਮੁਆਫ਼ੀ ਦਾ ਕੋਈ ਲਾਭ ਨਹੀਂ ਮਿਲੇਗਾ।Image result for punjab kisan

ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨਾਂ ਨੇ 30 ਜਾਂ 31 ਮਾਰਚ ਨੂੰ ਵੀ ਬੈਂਕਾਂ ਦਾ ਪੈਸਾ ਮੋੜਿਆ ਹੈ, ਪਰ ਉਹ ਕਰਜ਼ਾ ਮੁਆਫ਼ੀ ਸਕੀਮ ਦੇ ਦਾਇਰੇ ਵਿੱਚ ਨਹੀਂ ਆਉਣਗੇ। ਜਿਨ੍ਹਾਂ ਕਿਸਾਨਾਂ ਨੇ ਪਹਿਲੀ ਅਪਰੈਲ ਜਾਂ ਇਸ ਮਗਰੋਂ ਪੈਸਾ ਭਰਿਆ ਹੈ, ਉਹ ਸਾਰੇ ਕਰਜ਼ਾ ਮੁਆਫ਼ੀ ਦੇ ਹੱਕਦਾਰ ਬਣ ਗਏ ਹਨ।ਇੱਕ ਕਿਸਾਨ ਨੇ ਅਧਿਕਾਰੀਆਂ ਤੱਕ ਪਹੁੰਚ ਕਰਕੇ ਇਹ ਤਰਲਾ ਵੀ ਕੀਤਾ ਕਿ 31 ਮਾਰਚ ਦਾ ਸਮਾਂ ਸ਼ਾਮ ਪੰਜ ਵਜੇ ਰੱਖਣ ਦੀ ਥਾਂ ਸਵੇਰ ਦਾ ਰੱਖ ਲਓ ਤਾਂ ਕਿ ਉਹ ਮੁਆਫ਼ੀ ਦੇ ਦਾਇਰੇ ਵਿੱਚ ਆ ਸਕੇ। ਪੰਜਾਬ ਦੇ ਸਹਿਕਾਰਤਾ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਦੀ ਅੱਜ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਅਜਿਹੇ ਬਹੁਤ ਸਾਰੇ ਮਸਲਿਆਂ ਨੂੰ ਹੱਲ ਕਰਨ ਉੱਤੇ ਚਰਚਾ ਕੀਤੀ ਗਈ।

ਸੂਬੇ ਵਿੱਚ 11 ਹਜ਼ਾਰ ਕਿਸਾਨ ਅਜਿਹੇ ਹਨ, ਜਿਨ੍ਹਾਂ ਦੀ 31 ਮਾਰਚ ਜਾਂ ਇਸ ਤੋਂ ਬਾਅਦ ਮੌਤ ਹੋ ਚੁੱਕੀ ਹੈ। ਇਨ੍ਹਾਂ ਫ਼ੌਤ ਹੋਏ ਕਿਸਾਨਾਂ ਦੇ ਕਰਜ਼ੇ ਦਾ ਲਾਭ ਕਾਨੂੰਨੀ ਵਾਰਸਾਂ ਨੂੰ ਮਿਲੇਗਾ ਜਾਂ ਨਹੀਂ, ਇਹ ਫ਼ੈਸਲਾ ਮੁੱਖ ਮੰਤਰੀ ਪੱਧਰ ਦੀ ਮੀਟਿੰਗ ਵਿੱਚ ਹੋਣ ਦੀ ਸੰਭਾਵਨਾ ਹੈ। ਕਈ ਅਜਿਹੇ ਕਿਸਾਨ ਹਨ ਜਿਨ੍ਹਾਂ ਦੀ ਦੋ ਪਿੰਡਾਂ ਵਿੱਚ ਜ਼ਮੀਨ ਹੈ।

ਖਾਤੇ ਬੇਸ਼ੱਕ ਇੱਕ ਹੀ ਸਹਿਕਾਰੀ ਬੈਂਕ ਵਿੱਚ ਹਨ, ਪਰ ਦੋ ਪਿੰਡਾਂ ਵਿੱਚ ਜ਼ਮੀਨ ਢਾਈ ਏਕੜ ਤੋਂ ਵੱਧ ਹੈ ਤਾਂ ਅਜਿਹੇ ਕੇਸਾਂ ਦੀ ਜਾਣਕਾਰੀ ਕਿਸ ਤਰ੍ਹਾਂ ਜੁਟਾਈ ਜਾਵੇ। ਪੰਜ ਹਜ਼ਾਰ ਦੇ ਕਰੀਬ ਕਿਸਾਨ ਅਜਿਹੇ ਵੀ ਹਨ, ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ। ਆਧਾਰ ਕਾਰਡ ਦੀ ਗੈਰਮੌਜੂਦਗੀ ਵਿੱਚ ਕੀ ਉਹ ਕਰਜ਼ਾ ਮੁਆਫ਼ੀ ਤੋਂ ਵਾਂਝੇ ਰਹਿ ਜਾਣਗੇ, ਇਹ ਸਵਾਲ ਵੀ ਅਜੇ ਤੱਕ ਅਣਸੁਲਝਿਆ ਹੈ।

ਆਧਾਰ ਕਾਰਡ ਨਾਲ ਖਾਤੇ ਜੋੜਨ ਦੇ ਮਾਮਲੇ ਵਿੱਚ ਰਹੀਆਂ ਊਣਤਾਈਆਂ ਨੂੰ ਹੱਲ ਕਰਦਿਆਂ ਸਰਕਾਰ ਨੇ ਕਈ ਕਦਮ ਵੀ ਚੁੱਕੇ ਹਨ। ਹੁਣ ਤੱਕ ਸਹਿਕਾਰੀ ਸੰਸਥਾਵਾਂ ਵਿੱਚ 5.63 ਲੱਖ ਖਾਤੇ ਹਨ। ਢਾਈ ਏਕੜ ਤੋਂ ਘੱਟ ਵਾਲੇ ਕਰੀਬ 1.61 ਲੱਖ ਕਿਸਾਨਾਂ ਦੇ ਨਾਮ ਸਾਫਟਵੇਅਰ ਉੱਤੇ ਅਪਲੋਡ ਹੋ ਚੁੱਕੇ ਹਨ, ਪਰ 7 ਜਨਵਰੀ ਨੂੰ ਮਾਨਸਾ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਅਜੇ ਪੰਜ ਜ਼ਿਲ੍ਹਿਆਂ ਦੇ 46 ਹਜ਼ਾਰ ਕਿਸਾਨਾਂ ਨੂੰ ਹੀ ਕਰਜ਼ਾ ਮੁਆਫ਼ੀ ਦੇ ਪ੍ਰਮਾਣ ਪੱਤਰ ਮਿਲਣਗੇ।

ਮੁੱਖ ਮੰਤਰੀ ਖੁਦ 25 ਕਿਸਾਨਾਂ ਨੂੰ ਪ੍ਰਮਾਣ ਪੱਤਰ ਦੇਣਗੇ ਜਦਕਿ ਰਹਿੰਦੇ ਸਰਟੀਫਿਕੇਟ ਸਬੰਧਿਤ ਸਹਿਕਾਰੀ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਸੌਂਪ ਦਿੱਤੇ ਜਾਣਗੇ। ਜਿਨ੍ਹਾਂ ਕਿਸਾਨਾਂ ਦੇ ਖਾਤੇ ਦਰੁਸਤ ਹੋ ਗਏ ਹਨ, ਉਨ੍ਹਾਂ ਨੂੰ ਅਗਲੇ ਪੜਾਅ ਤੱਕ ਉਡੀਕ ਕਰਨੀ ਹੋਵੇਗੀ।Image result for punjab kisan

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …