Breaking News

7 ਜਨਵਰੀ ਤੋਂ ਕਿਸਾਨ ਹੋਣਗੇ ਕਰਜ਼ੇ ਤੋਂ ਮੁਕਤ

ਚੰਡੀਗੜ੍ਹ : ਛੇ ਮਹੀਨੇ ਬਾਅਦ ਅੰਤ ਪੰਜਾਬ ਸਰਕਾਰ ਕਿਸਾਨ ਕਰਜ਼ਾ ਮਾਫ਼ੀ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹੈ। ਇਸ ਦੀ ਸ਼ੁਰੂਆਤ ਮਾਨਸਾ ‘ਚ 7 ਜਨਵਰੀ ਨੂੰ ਹੋਵੇਗੀ। ਕਿਸਾਨ ਕਰਜ਼ਾ ਮਾਫ਼ੀ ਨੂੰ ਲੈ ਕੇ ਪਹਿਲੇ ਪੜਾਅ ਵਿਚ ਢਾਈ ਏਕੜ ਤਕ ਦੇ ਕਿਸਾਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈImage result for punjab sarkar। ਹਾਲਾਂਕਿ ਪਹਿਲੇ ਪੜਾਅ ‘ਚ ਕਿੰਨੇ ਕਿਸਾਨਾਂ ਨੂੰ ਕਰਜ਼ਾ ਮਾਫੀ ਦਾ ਸਰਟੀਫਿਕੇਟ ਮਿਲੇਗਾ, ਇਹ ਲਿਸਟ ਹਾਲੇ ਫਾਈਨਲ ਨਹੀਂ ਹੋਈ ਹੈ। ਸਰਕਾਰ ਘੱਟ ਤੋਂ ਘੱਟ ਪਹਿਲੇ ਪੜਾਅ ‘ਚ ਲਗਭਗ ਤੀਹ ਹਜ਼ਾਰ ਕਿਸਾਨਾਂ ਨੂੰ ਇਸ ਵਿਚ ਸ਼ਾਮਲ ਕਰਨ ਦੀ ਤਿਆਰੀ ਵਿਚ ਹੈ।Image result for punjab sarkar

ਸਰਕਾਰ ਪਹਿਲਾਂ ਬਿਠੰਡਾ ਤੋਂ ਇਸ ਦੀ ਸ਼ੁਰੂਆਤ ਕਰਨ ਦੇ ਹੱਕ ਵਿਚ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ 14 ਦਸੰਬਰ ਨੂੰ ਸਮਾਗਮ ਦੀ ਜਾਣਕਾਰੀ ਦਿੱਤੀ ਸੀ ਪਰ ਸਥਾਨਕ ਸਰਕਾਰਾਂ ਚੋਣਾਂ ਕਾਰਨ ਨਾ ਸਿਰਫ ਸਮਾਗਮ ਨੂੰ ਤਬਦੀਲ ਕੀਤਾ ਗਿਆImage result for punjab sarkar ਬਲਕਿ ਸਮਾਗਮ ਸਥਾਨ ਨੂੰ ਵੀ ਬਦਲ ਦਿੱਤਾ ਗਿਆ। ਹੁਣ ਇਹ ਸਮਾਗਮ ਕਪਾਹ ਪੱਟੀ ਕਹੇ ਜਾਣ ਵਾਲੇ ਜ਼ਿਲ੍ਹਾ ਮਾਨਸਾ ਵਿਚ ਹੋਵੇਗਾ। ਸਰਕਾਰ ਨੇ ਮਾਨਸਾ ਨੂੰ ਇਸ ਲਈ ਵੀ ਚੁਣਿਆ ਹੈ ਕਿਉਂਕਿ ਪਿਛਲੇ ਦਿਨੀਂ ਮਾਨਸਾ ਦੇ ਕਿਸਾਨਾਂ ਨੇ ਸਭ ਤੋਂ ਵੱਧ ਖੁਦਕੁਸ਼ੀ ਕੀਤੀ ਹੈ।Image result for punjab sarkar

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …