Breaking News

67 ਸਾਲ ਦੀ ਔਰਤ ਨੇ ਹਲਦੀ ਦੀ ਵਰਤੋਂ ਨਾਲ ਇਸ ਤਰਾਂ ਠੀਕ ਕੀਤਾ ਕੈਂਸਰ

 

ਇਹ ਗੱਲ ਬਹੁਤ ਵਾਰ ਸੁਨਣ ਵਿੱਚ ਮਿਲੀ ਹੈ ਕੀ ਕੈਂਸਰ ਵਰਗੀ ਬਿਮਾਰੀ ਨੂੰ ਡਾਕਟਰਾਂ ਨੇ ਇਕ ਧੰਦਾ ਬਣਾ ਲਿਆ ਹੈ ਜਿਥੇ ਪੀੜਤ ਲੋਕਾਂ ਦੇ ਖੁੱਲ੍ਹ ਕੇ ਲੁੱਟ ਕੀਤੀ ਜਾਂਦੀ ਹੈ ਜਿਸਦਾ ਪਤਾ ਇਕ ਤਾਜ਼ਾ ਉਦਾਹਰਣ ਤੋਂ ਮਿਲਦਾ ਹੈ । ਬੀਤੇ ਇਕ ਦਹਾਕੇ ਤੋਂ ਬਲੱਡ ਕੈਂਸਰ ਨਾਲ ਜੂਝ ਰਹੀ ਔਰਤ ਨੂੰ ਆਖਿਰਕਾਰ ਇਸ ਖਤਰਨਾਕ ਬੀਮਾਰੀ ਤੋਂ ਛੁਟਕਾਰਾ ਮਿਲ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਔਰਤ ਨੇ ਦਵਾਈਆਂ ਦੀ ਜਗ੍ਹਾ ਸਿਰਫ ਹਲਦੀ ਦੀ ਵਰਤੋਂ ਕੀਤੀ ਸੀ।Image result for cancer

ਲੰਡਨ ਨਿਵਾਸੀ 67 ਸਾਲਾ ਡਾਇਨੇਕੇ ਫਰਗੂਸਨ ਕਈ ਸਾਲਾਂ ਤੋਂ ਬਲੱਡ ਕੈਂਸਰ ਨਾਲ ਪੀੜਤ ਸੀ। ਉਸ ਨੇ ਕਈ ਡਾਕਟਰਾਂ ਤੋਂ ਇਲਾਜ ਵੀ ਕਰਵਾਇਆ ਪਰ ਕੋਈ ਅਸਰ ਨਹੀਂ ਹੋਇਆ। ਹਲਦੀ ਦੀ ਮਦਦ ਨਾਲ ਪੂਰੀ ਤਰਾਂ ਠੀਕ ਹੋਣ ਮਗਰੋਂ ਡਾਇਨੇਕੇ ਹੁਣ ਪਹਿਲਾਂ ਦੀ ਤਰ੍ਹਾਂ ਸਿਹਤਮੰਦ ਜ਼ਿੰਦਗੀ ਜੀਅ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਪਹਿਲਾ ਅਜਿਹਾ ਮਾਮਲਾ ਹੈ, ਜਿੱਥੇ ਕੋਈ ਮਰੀਜ਼ ਇਸ ਤਰ੍ਹਾਂ ਦੇ ਇਲਾਜ ਨਾਲ ਠੀਕ ਹੋਇਆ ਹੈ। ਮਤਲਬ ਕਿਸੇ ਮਸਾਲੇ ਦੀ ਵਰਤੋਂ ਕਰ ਕੇ।

ਅਕਤਬੂਰ 2009 ਵਿਚ ਕੀਮੋਥੈਰੇਪੀ ਦੇ ਤਿੰਨ ਪੜਾਅ ਅਤੇ 4 ਸਟੈਮ ਸੈੱਲਸ ਟਰਾਂਸਪਲਾਂਟ ਹੋਣ ਦੇ ਬਾਅਦ ਵੀ ਡਾਇਨੇਕੇ ਦਾ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਸੀ। ਕੈਂਸਰ ਕਾਰਨ ਡਾਇਨੇਕੇ ਨੂੰ ਕਮਰ ਦਰਦ ਵੀ ਰਹਿਣ ਲੱਗਾ ਸੀ। ਡਾਇਨੇਕੇ ਦਾ ਕਹਿਣਾ ਸੀ ਕਿ ਉਸ ਨੇ ਸਾਲ 2011 ਵਿਚ ਇੰਟਰਨੈੱਟ ‘ਤੇ ਕੈਂਸਰ ਦੇ ਇਲਾਜ ਬਾਰੇ ਦੇਖਿਆ ਸੀ ਅਤੇ ਉਸ ਮਗਰੋਂ ਹੀ ਉਸ ਨੇ ਇਸ ਇਲਾਜ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਡਾਇਨੇਕੇ ਮੁਤਾਬਕ ਉਸ ਨੇ ਰੋਜ਼ਾਨਾ 8 ਗ੍ਰਾਮ ਕਰਕਿਊਮਿਨ ਦਾ ਡੋਜ਼ ਲੈਣਾ ਸ਼ੁਰੂ ਕਰ ਦਿੱਤਾ, ਜੋ ਕਿ ਹਲਦੀ ਵਿਚ ਪਾਇਆ ਜਾਂਦਾ ਹੈ।Image result for cancer

ਇਹੀ ਕਮਪਾਊਂਡ ਹਲਦੀ ਦੇ ਪੀਲੇ ਰੰਗ ਦਾ ਕਾਰਨ ਹੈ। ਡਾਕਟਰਾਂ ਦੀ ਰਿਪੋਰਟ ਮੁਤਾਬਕ ਬੀਤੇ 5 ਸਾਲਾਂ ਤੋਂ ਡਾਇਨੇਕੇ ਦਾ ਕੈਂਸਰ ਸਥਿਰ ਹੈ ਅਤੇ ਉਸ ਦੇ ਬਲੱਡ ਸੈੱਲ ਪੂਰੀ ਤਰ੍ਹਾਂ ਠੀਕ ਹਨ। ਲੰਡਨ ਦੇ ਬਾਰਟਸ ਹੈਲਥ ਐੱਨ. ਐੱਚ. ਐੱਸ. ਟਰਸੱਟ ਦੇ ਉਨ੍ਹਾਂ ਦੇ ਡਾਕਟਰਾਂ ਨੇ ਬ੍ਰਿਟਿਸ਼ ਮੈਡੀਕਲ ਜਨਰਲ ਵਿਚ ਲਿਖੀ ਇਕ ਰਿਪੋਰਟ ਵਿਚ ਦੱਸਿਆ ਹੈ ਕਿ ਇਹ ਪਹਿਲੀ ਵਾਰੀ ਹੈ, ਜਦੋਂ ਕੈਂਸਰ ਦਾ ਇਲਾਜ ਕਰਕਿਊਮਿਨ ਨਾਲ ਸੰਭਵ ਹੋ ਪਾਇਆ ਹੈ।Image result for cancer

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …