ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਰਜ਼ਾ ਰਾਹਤ ਸਕੀਮ ਦੀ ਸ਼ੁਰੂਆਤ 7 ਜਨਵਰੀ ਨੂੰ ਮਾਨਸਾ ਵਿਖੇ ਰਾਜ ਪੱਧਰੀ ਸਮਾਗਮ ਕਰ ਕੇ ਕੀਤੀ ਜਾ ਰਹੀ ਹੈ, ਜਿਸ ਵਿਚ ਮਾਲਵਾ ਖੇਤਰ ਦੇ 5 ਜ਼ਿਲ੍ਹੇ ਸ਼ਾਮਿਲ ਕੀਤੇ ਗਏ ਹਨ |ਇਸ ਤਹਿਤ ਵੱਖ-ਵੱਖ ਵਿਭਾਗਾਂ ਵਲੋਂ ਜੰਗੀ ਪੱਧਰ ‘ਤੇ ਤਿਆਰੀਆਂ ਵਿੱਢੀਆਂ ਹੋਈਆਂ ਹਨ |
ਸਹਿਕਾਰਤਾ ਵਿਭਾਗ ਨੇ ਢਾਈ ਏਕੜ ਤੋਂ ਘੱਟ ਜ਼ਮੀਨਾਂ ਵਾਲੇ ਕਿਸਾਨਾਂ ਦੀਆਂ ਸੂਚੀਆਂ ਡਿਪਟੀ ਕਮਿਸ਼ਨਰਾਂ ਨੂੰ ਸੌਾਪ ਦਿੱਤੀਆਂ ਹਨ, ਜਿਨ੍ਹਾਂ ਦੀ ਪਟਵਾਰੀਆਂ ਰਾਹੀਂ ਪੜਤਾਲ ਕਰਵਾਈ ਜਾ ਰਹੀ ਹੈ | ਮਾਨਸਾ ਜ਼ਿਲ੍ਹੇ ਵਿਚ ਢਾਈ ਏਕੜ ਤੋਂ ਘੱਟ ਜ਼ਮੀਨਾਂ ਵਾਲੇ 14 ਹਜ਼ਾਰ ਕਿਸਾਨ ਹਨ, ਜਿਨ੍ਹਾਂ ਸਿਰ 34 ਕਰੋੜ ਕਰਜ਼ਾ ਖੜ੍ਹਾ ਹੈ | v
ਪਹਿਲੀ ਕਿਸ਼ਤ ‘ਚ ਪੰਜ ਜ਼ਿਲਿ੍ਹਆਂ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਬਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ | ਪੰਜ ਜ਼ਿਲਿ੍ਹਆਂ ‘ਚ 42 ਹਜ਼ਾਰ ਦੇ ਕਰੀਬ ਢਾਈ ਏਕੜ ਵਾਲੇ ਕਿਸਾਨ ਆਉਂਦੇ ਹਨ, ਜਿਨ੍ਹਾਂ ਦੇ ਕਰਜ਼ੇ ਮੁਆਫ਼ ਹੋਣਗੇ | ਭਾਵੇਂ ਸ਼ੁਰੂਆਤ ‘ਚ 170 ਕਰੋੜ ਦੇ ਕਰਜ਼ੇ ਮੁਆਫ਼ ਹੋ ਰਹੇ ਹਨ,( ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ)ਪਰ ਸਹਿਕਾਰੀ ਬੈਂਕਾਂ ਨਾਲ ਸਬੰਧਤ ਕਿਸਾਨਾਂ ਦੇ 3 ਹਜ਼ਾਰ ਕਰੋੜ ਦੇ ਕਰਜ਼ੇ ਹਨ, ਜੋ ਸਾਰੇ ਮੁਆਫ਼ ਹੋਣਗੇ | ਆਉਂਦੇ ਦਿਨਾਂ ‘ਚ ਬਾਕੀ ਜ਼ਿਲਿ੍ਹਆਂ ਨਾਲ ਸਬੰਧਤ ਕਿਸਾਨਾਂ ਦੀ ਸੂਚੀ ਵੀ ਜਾਰੀ ਹੋਵੇਗੀ |
ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਸੂਚੀ ਤੋਂ ਬਾਹਰ ਕੀਤੇ
ਪ੍ਰਸ਼ਾਸਨ ਵਲੋਂ ਜਾਰੀ ਸੂਚੀ ਵਿਚ ਸਭਾਵਾਂ ‘ਚੋਂ ਕਰਜ਼ਾ ਚੁੱਕਣ ਵਾਲੇ ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਮੁਆਫ਼ੀ ਵਾਲੀ ਸੂਚੀ ‘ਚੋਂ ਬਾਹਰ ਕਰ ਦਿੱਤਾ ਗਿਆ ਹੈ | ਇਸ ਨੂੰ ਲੈ ਕੇ ਪਿੰਡਾਂ ਦੇ ਕਿਸਾਨਾਂ ਵਿਚ ਨਿਰਾਸ਼ਾ ਤੇ ਰੋਸ ਪਾਇਆ ਜਾ ਰਿਹਾ ਹੈ | ਇਸ ਕਾਰਨ ਬਹੁਤ ਸਾਰੇ ਪਿੰਡਾਂ ਵਿਚ ਗਿਣਤੀ ਦੇ ਹੀ ਕਿਸਾਨ ਕਰਜ਼ਾ ਮੁਕਤੀ ਸੂਚੀ ਵਿਚ ਰਹਿ ਗਏ ਹਨ |
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਇਸ ਨੂੰ ਸਰਕਾਰ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਦਸਦਿਆਂ ਅੱਜ ਮਾਨਸਾ ਵਿਖੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਜਦੋਂ ਕਿ ਵੱਖ-ਵੱਖ ਪਿੰਡਾਂ ਵਿਚ ਕਿਸਾਨਾਂ ਨੇ ਸਹਿਕਾਰੀ ਸਭਾਵਾਂ ਦੇ ਅੱਗੇ ਵੀ ਪ੍ਰਦਰਸ਼ਨ ਕੀਤੇ |
ਅੰਗਰੇਜ਼ੀ ‘ਚ ਸੂਚੀਆਂ ਵੇਖ ਕੇ ਕਿਸਾਨ ਡੌਰ-ਭੌਰ
ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਲਗਾਈਆਂ ਗਈਆਂ ਸੂਚੀਆਂ ਅੰਗਰੇਜ਼ੀ ਭਾਸ਼ਾ ਵਿਚ ਹਨ, ਜਿਸ ਕਾਰਨ ਜਿੱਥੇ ਕੈਪਟਨ ਸਰਕਾਰ ਦਾ ਮਾਤ ਭਾਸ਼ਾ ਪੰਜਾਬੀ ਪ੍ਰਤੀ ਮੋਹ ਭੰਗ ਹੋਇਆ ਜਾਪਦਾ ਹੈ, ਉੱਥੇ ਕਿਸਾਨ ਵੀ ਸੂਚੀਆਂ ਵੇਖ ਕੇ ਡੌਰ-ਭੌਰ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਕਰਜ਼ਾ ਮੁਕਤੀ ਵਾਲੀ ਸੂਚੀ ‘ਚ ਆਪਣਾ ਨਾਂਅ ਲੱਭਣ ਲਈ ਪੜ੍ਹੇ ਲਿਖੇ ਨੌਜਵਾਨਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ |
ਰਾਜ ਸਰਕਾਰ ਵਲੋਂ ਕਰਜ਼ਾ ਮੁਕਤੀ ਸਮਾਗਮ ਮਾਨਸਾ ‘ਚ ਰੱਖਣ ਦਾ ਮੁੱਖ ਕਾਰਨ ਇਸ ਜ਼ਿਲ੍ਹੇ ‘ਚ ਸਭ ਤੋਂ ਵਧੇਰੇ ਖ਼ੁਦਕੁਸ਼ੀਆਂ ਕਰਨਾ ਹੈ | ਮਾਨਸਾ ਜ਼ਿਲ੍ਹੇ ਵਿਚ ਹੁਣ ਤੱਕ 518, ਸੰਗਰੂਰ ਵਿਚ 510 ਅਤੇ ਬਠਿੰਡਾ ‘ਚ 417 ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ |