Breaking News

ਕਿਸਾਨਾਂ ਦੀਆ ਹੋ ਰਹੀਆਂ ਖੁਦਕੁਸ਼ੀਆਂ ਦਾ ਅਸਲ ਸੱਚ ਆਇਆ ਸਾਹਮਣੇ

ਕਿਸਾਨ ਵੀਰੋ ਖੇਤੀਬਾੜੀ ਲਈ ਸਭ ਤੋਂ ਪਹਿਲਾ ਖ਼ਬਰ ਜਾ ਕੋਈ ਵੀ ਜਾਣਕਾਰੀ ਸਬ ਤੋਂ ਪਹਿਲਾ ਪ੍ਰਾਪਤ ਕਰਨ ਲਈ ਇਸ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

ਵੈਸੇ ਤਾਂ ਕਿਸਾਨ ਹਮੇਸ਼ਾ ਹੀ ਲੁੱਟ ਦਾ ਸ਼ਿਕਾਰ ਹੁੰਦੇ ਰਹੇ ਹਨ ਚਾਹੇ ਉਹ ਕੋਈ ਵੀ ਵੇਲਾ ਹੋਵੇ ।ਸਰਕਾਰ ਤੇ ਸ਼ਾਹੂਕਾਰਾਂ ਦੁਵਾਰਾ ਕਿਸਾਨਾਂ ਦੀ ਲੁੱਟ ਸਦੀਆਂ ਤੋਂ ਹੁੰਦੀ ਆ ਰਹੈ ਹੈ ।ਪਰ ਫੇਰ ਵੀ ਜੋ ਅੱਜ ਕੱਲ੍ਹ ਖੁਦਕੁਸ਼ੀਆਂ ਦੀ ਹਨੇਰੀ ਚੱਲ ਰਹੀ ਹੈ ਉਹ ਨਹੀਂ ਚਲਦੀ ਸੀ । ਬੇਸ਼ੱਕ ਕਿਸਾਨ ਦੀ ਕਮਾਈ ਘੱਟ ਸੀ ਪਰ ਖਰਚਾ ਵੀ ਅੱਧਾ ਹੀ ਸੀ ।

ਪਰ ਸਿਆਪਾ ਉਦੌ ਪਿਆ ਜਦੌ  2000-2007 ਵਿੱਚ ਜ਼ਮੀਨ ਦੇ ਰੇਟਾਂ ਵਿੱਚ ਮਨਸੂਈ ਉਛਾਲਾ ਲੈਂਡ ਮਾਫੀਏ ਨੇ ਲਿਆਂਦਾ । ਇਹ ਅਖੌਤੀ ਤੇਜ਼ੀ ਨੇ ਪੰਜਾਬ ਦੇ ਜੱੜ੍ਹੀ ਤੇਲ ਦਿੱਤਾ ।ਪਹਿਲਾ ਲੋਕ ਕੰਮ ਕਰਦੇ ਸਨ ਘਰ ਜਿਹੋ ਜਿਹੇ ਵੀ ਸਨ ਕੋਈ ਪਰੌਬਲਿਮ ਨਹੀ ਸੀ ਖਾਣਾ ਪੀਣਾ ਵਿਆਹ ਸ਼ਾਦੀਆਂ ਗਰੀਬੀ ਦਾਹਵੇ ਵਾਲੀਆਂ ਸਨ ਘਰ ਵਿੱਚ ਸਾਇਕਲ ਸੀ ਪੱਖੇ ਕੂਲਰ ਸਨ ।

ਪੰਜਾਬ ਦੇ ਲੋਕ ਆਪਣੀ ਚਾਲੇ ਤੁਰੇ ਜਾ ਰਹੇ ਸਨ।ਤੇ ਫਿਰ ਇੱਕ ਦੰਮ ਲਾਲਾ ਲਾਲਾ ਹੋ ਗਈ । ਜ਼ਮੀਨਾ ਦੇ ਰੇਟ ਹਰ ਰੋਜ਼ ਤੇਲ ਦੇ ਰੇਟਾਂ ਵਾਂਗ ਚੱੜ੍ਹਨ ਲੱਗੇ। ਉਸ ਸਮੈਂ ਹੱਟੀ ਭੱਠੀ ਖੇਤੀ ਛੱਡ ਲੋਕ ਪਰਾਪਰਟੀ ਏਜੰਟ ਬਣਨ ਲੱਗੇ । ਪਿੰਡਾ ਵਿੱਚ ਦਲਾਲਾ ਦੇ ਮੋਟਰਸਾਇਕਲ, ਗੱਡੀਆਂ ਘੂੰਮਣ ਲੱਗੀਆਂ ।ਥਾਂ ਥਾਂ ਨਵੈਂ ਨਵੇ ਹੋਟਲ ਖੁੱਲ੍ਹਣ ਲੱਗੇ ਹੱਡੀਆ ਵਾਲੇ ਪਤਲੀ ਤਰੀ ਵਾਲੇ ਮੁਰਗੇ ਦੀ ਥਾਂ ਤੰਦੂਰੀ ਚਿੱਕਨ ਟਿੱਕਾ,ਮੱਛੀ ਵਿਕਣ ਲੱਗੀ। ਪਿੰਡਾਂ ਵਿੱਚ ਵੀ ਬਿਉਟੀ ਪਾਰਲਲ ਖੁੱਲ੍ਹ ਗਏ। ਟਿੱਬਿਆ ਵਿੱਚ ਮੈਰਿਜ਼ ਪੈਲਿਸ ਉੱਗ ਆਏ ।

ਰੇਤਾ ਵਿੱਚ ਝੀਂਗੇ ਦੇ ਪਕੌੜੇ ਬਣਨ ਲੱਗ ਪਏ। ਲਾੜਾ ਘੌੜੀ ਦੀ ਬਜਾਏ ਸਕਾਰਪੀਓ  ਵਿੱਚ ਚੱੜਨ ਲੱਗਾ ਤੇ ਵੱਡੀਆਂ ਕਾ੍ਰਾ ਵਿਆਹਾ ਵਿੱਚ ਦੇਣ ਲੈਣ ਦਾ ਰਿਵਾਜ਼ ਬਣ ਗਿਆ ।ਦਾਜ ਦਾ ਹਾਲ ਇਹ ਸੀ ਜਿੰਨੇ ਕਿੱਲੇ ਮੂੰਡੇ ਨੂੰ ਆਉਂਦੇ ਹਨ ਉਨੇ ਲੱਖ ਨਗਦ । ਜ਼ਮੀਨਾ ਪਲਾਟ ਹਰ ਰੋਜ਼ ਵਿਕ ਰਹੇ ਸਨ ਬੌਰੀਆਂ ਦੀਆਂ ਬੋਰੀਆਂ ਨੋਟ ਬੈਕਾਂ ਦੇ ਕਰਮਚਾਰੀ ਦੋਨਾਲੀ ਬੰਦੂਕ ਵਾਲੇ ਰਾਖੇ ਨਾਲ ਕਚੀਹਰੀਆਂ ਵਿੱਚ ਸਣੇ ਨੋਟ ਗਿਣਨ ਵਾਲੀ ਮਸ਼ੀਨ ਦੇ ਆਉਣ ਜਾਣ ਲੱਗੇ। ਕਚਿਹਰੀਆਂ ਵਿੱਚ ਚੌਵੀ ਘੰਟੇ ਛਹਿੰਬਰ ਲੱਗਣ ਲੱਗੀ।

ਅਰਜੀਨਵੀਸ,ਨੰਬਰਦਾਰ,ਤਸੀਲਦਾਰ ਚੌਵੀ ਘੰਟੇ ਕੰਮ ਕਰਨ ਤੇ ਨੋਟ ਵਟੋਰਨ ਲੱਗੇ । ਸਰਕਾਰੀ ਖ਼ਜਾਨਾ ਮਾਲਾ ਮਾਲ ਹੋਣ ਲੱਗਿਆ । ਅੱਜ ਕਿੱਲਾਂ ਪੰਜ ਲੱਖ ਦਾ ਹੈ ਮਹੀਨੇ ਬਾਦ ਸੱਤ ਦਾ ਤੇ ਸਾਲ ਬਾਦ ।।ਦਸ ਵੀਹ ਪੱਚੀ ਲੱਖ ਦਾ ਹੋ ਗਿਆ।ਮਨਸੂਈ ਬਿਆਨੇ ਦਰ ਬਿਆਨੇ ਹੋਣ ਲੱਗੇ ਪੰਜਾਬ ਦੇ ਜੱਟਾਂ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਉਹ ਤਾ ਬਹੁਤ ਅਮੀਰ ਨੇ । ਪੰਜਾਂ ਕਿੱਲਿਆ ਵਾਲਾਂ ਡੇੜ ਕਰੋੜ ਦੇ ਸੁਫਨੇ ਲੈਣ ਲੱਗਿਆ ।ਕਾਮੇ ਜੱਟਾਂ ਕੋਲੋ ਵੀ ਜ਼ਮੀਨ ਛੁੱਟ ਗਈ । ਹੁਣ 25 ਲੱਖ ਦਾ ਕਿੱਲਾ ਕੌਣ ਲਵੇ । ਖੇਤੀ ਲਈ ਸਰਕਾਰ ਨੇ ਸ਼ਹਿਰਾਂ ਦੇ ਨੇੜੇ ਦਾ ਕਿੱਲਾ 20 ਲੱਖ ਗਰਦਾਨ ਰਜਿਸਟਰੀ ਫੀਸ ਵਸੂਲਣੀ ਸ਼ੁਰੁ ਕਰ ਦਿੱਤੀ

ਪੰਜਾਬ ਦੇ ਜੱਟ ਹੁਣ ਸਰਦਾਰ ਹੋ ਗਏ ਸਨ । ਜ਼ਮੀਨ ਤੇ ਲੱਖ ਰੂਪੈ ਕਿੱਲੇ ਦੇ ਹਿਸਾਬ ਨਾ ਲਿਮਟਾਂ ਬੱਝਣ ਲੱਗੀਆਂ ।ਕੱਚੇ ਪੱਕੇ ਘਰ ਕੋਠੀਆਂ ਵਿੱਚ ਤਬਦੀਲ ਹੋਣ ਲੱਗੇ ।ਝੂਠੀ ਸੱਚੀ  ਆਈ ਲੈਟਸ ਕਰ ਕਿਸਾਨਾ ਦੇ ਬਾਰਵੀ ਪਾਸ ਬੱਚੇ ਵੀ ਕਨੇਡਾ ਆਸਟਰੇਲੀਆਂ ਨੀਊਜ਼ੀਲੈਂਡ ਕਨੇਡਾ ਅਮਰੀਕਾਂ  ਪ੍ਹੜਾਈ ਕਰਨ ਜਾਣ ਲੱਗੇ ।

ਤੇ ਫਿਰ ਅਚਾਨਿਕ ਮੰਦਾ ਪੈ ਗਿਆ । ਜੋ ਪੈਣਾ ਹੀ ਸੀ। ਜੋ ਜੱਟ ਸੋਚਦਾ ਸੀ ਇੱਕ ਕਿੱਲਾ ਮੂੰਡੇ ਲਈ ਕਨੇਡਾ ਦਾ ਤੇ ਇੱਕ ਕਿਲਾ ਕੁੜੀ ਦੇ ਵਿਆਹ ਲਈ ।ਪਰ ਹੁਣ ਹਰ ਸਾਲ ਜ਼ਮੀਨ ਦੇ ਰੇਟ ਡਿੱਗਦੇ ਗਏ ਹੁਣ ਫਿਰ ਕਿੱਲਾ ਅੱਠ ਦਸ ਲੱਖ ਤੇ ਆ ਗਿਆ ਹੈ । ਤੇ ਹੁਣ ਦੋ ਕਿੱਲਿਆ ਦੀ ਬਜਾਏ ਸਾਰੀ ਜ਼ਮੀਨ ਸਣੇ ਕੋਠੀ ਜਾਦੀ ਹੈ ਜੀ । ਜੱਟ ਫਾਹੇ ਲੈਣ ਲੱਗੇ ।

ਕੁਝ  ਸਿਰੜੀ ਫਿਰ ਵੀ ਠੇਕੇ ਤੇ ਜ਼ਮੀਨ ਲੈ ਖੇਤੀ ਕਰਦੇ ਰਹੇ ਪਰ ਹਰ ਸਾਲ ਜ਼ਮੀਨ ਦਾ ਠੇਕਾ । ਪੰਜ ਹਝਾਰ ਵੱਧ ਜਾਂਦਾ ਕਈ ਥਾਂਈ ਤਾਂ 60 ਹਜ਼ਾਰ ਕਿੱਲੇ ਨੂੰ ਵੀ ਜ਼ਮੀਨ ਠੇਕੇ ਤੇ ਚੜੀ ਹੈ । ਤੇ ਹੁਣ ਠੇਕਾ ਵੀ ਡਿੱਗਣ ਲੱਗ ਪਿਆ । ਕਹਿੰਦੇ ਹੁੰਦੇ ਨੇ ਕਿ ਚੰਗਾ ਵਕਤ ਦੇਖ ਕੇ ਬੰਦੇ ਨੂੰ ਪੈਰ ਨਹੀਂ ਛੱਡਣੇ ਚਾਹੀਦੇ । ਪੰਜਾਬ ਦੇ ਜੱਟਾਂ ਨੇ ਓਹੀ ਕੀਤਾ ਜਿਸ ਦਾ ਨਤੀਜਾ ਹੁਣ ਰੋਜ ਅਖਬਾਰ ਵਿਚ ਦਿਸਦਾ ਹੈ ਜਦੋਂ ਹਰ ਰੋਜ਼ ਇਕ ਕਿਸਾਨ ਖ਼ੁਦਕੁਸ਼ੀ ਕਰ ਲੈਂਦਾ ਹੈ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

इसका सप्ताह में 1 बार सेवन करने से, जीवन भर डॉक्टर का मुंह नहीं देखना पड़ेगा, इसके सामने 350 रोग घुटने टेक देते है

आजकल की व्यस्त जीवन शेली में मनुष्य पे समय का अभाव है ,अनियमित खान -पान …