Breaking News

ਜੇਕਰ ਚਾਹੁੰਦੇ ਹੋ ਗੈਸ ਏਜੰਸੀ ਦਾ ਲਾਇਸੈਂਸ ਤਾਂ ਪੜ੍ਹੋ ਇਹ ਖ਼ਬਰ…

ਗੈਸ ਏਜੰਸੀਆਂ ਦੇ ਲਾਇਸੈਂਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਨਵਾਂ ਫ਼ੈਸਲਾ ਲੈਣ ਦੀ ਤਿਆਰੀ ਕੀਤੀ ਹੈ। ਸਰਕਾਰ ਦੇ ਇਸ ਫ਼ੈਸਲੇ ਤਹਿਤ ਉਨ੍ਹਾਂ ਲੋਕਾਂ ਨੂੰ ਫਾਇਦਾ ਮਿਲ ਸਕੇਗਾ ਜੋ ਗੈਸ ਏਜੰਸੀ ਦਾ ਲਾਇਸੈਂਸ ਲੈਣਾ ਚਾਹੁੰਦੇ ਹਨ। ਲੋਕਾਂ ਨੂੰ ਗੈਸ ਏਜੰਸੀ ਦੇ ਲਾਇਸੈਂਸ ਲੈਣ ਵਾਸਤੇ ਦਫ਼ਤਰਾਂ ਦੇ ਗੇੜੇ ਲਗਾਉਣੇ ਪੈਂਦੇ ਹਨ ਪਰ ਹੁਣ ਸਰਕਾਰ ਨੇ ਇਸ ਸਬੰਧੀ ਫ਼ੈਸਲਾ ਲੈਣ ਦਾ ਵਿਚਾਰ ਬਣਾਇਆ ਹੈ, ਜਿਸ ਤਹਿਤ ਲੋਕਾਂ ਨੂੰ ਇਸ ਕੰਮ ਵਿਚ ਰਾਹਤ ਮਿਲ ਸਕੇਗੀ।

ਜੇਕਰ ਤੁਸੀਂ ਗੈਸ ਏਜੰਸੀ ਲਈ ਲਾਈਸੈਂਸ ਲੈਣਾ ਚਾਹੁੰਦੋ ਹੋ ਤਾਂ ਤੁਹਾਨੂੰ ਇਹ ਮੌਕਾ ਜਲਦ ਹੀ ਮਿਲੇਗਾ। ਇਸ ਵਾਸਤੇ ਤੁਹਾਨੂੰ ਤੇਲ ਮਾਰਕੀਟਿੰਗ ਕੰਪਨੀਆਂ ਜਿਵੇਂ ਕਿ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ‘ਤੇ ਨਜ਼ਰ ਰੱਖਣੀ ਹੋਵੇਗੀ। ਰਸੋਈ ਗੈਸ ਦੀ ਮੰਗ ਨੂੰ ਪੂਰਾ ਕਰਨ ਲਈ ਤੇਲ ਮਾਰਕੀਟਿੰਗ ਕੰਪਨੀਆਂ ਦੇਸ਼ ਭਰ ‘ਚ ਆਪਣੇ ਨੈੱਟਵਰਕ ਦਾ ਵਿਸਥਾਰ ਕਰਨ ਜਾ ਰਹੀਆਂ ਹਨ।

ਇਸ ਤਹਿਤ ਨਵੇਂ ਡੀਲਰਾਂ ਨੂੰ ਨਾਲ ਜੋੜਿਆ ਜਾਵੇਗਾ ਅਤੇ ਖਾਸ ਕਰਕੇ ਪੇਂਡੂ ਇਲਾਕਿਆਂ ‘ਚ ਨਵੇਂ ਰਸੋਈ ਗੈਸ ਪਲਾਂਟ ਖੋਲ੍ਹੇ ਜਾਣਗੇ। ਪਿਛਲੇ ਤਿੰਨ ਸਾਲਾਂ ‘ਚ ਰਸੋਈ ਗੈਸ ਖਪਤਾਕਾਰਾਂ ਦੀ ਗਿਣਤੀ ‘ਚ ਵੱਡਾ ਵਾਧਾ ਹੋਇਆ ਹੈ, ਜਦੋਂ ਕਿ ਨਵੇਂ ਡੀਲਰਾਂ ਦੀ ਗਿਣਤੀ ਇਸ ਤੇਜ਼ੀ ਨਾਲ ਨਹੀਂ ਵਧੀ ਹੈ। ਇਸ ਕਾਰਨ ਮੌਜੂਦਾ ਨੈੱਟਵਰਕ ‘ਤੇ ਜ਼ਿਆਦਾ ਬੋਝ ਪੈ ਰਿਹਾ ਹੈ।

ਇੱਕ ਅਪ੍ਰੈਲ 2015 ਅਤੇ 30 ਸਤੰਬਰ 2017 ਵਿਚਕਾਰ ਰਸੋਈ ਗੈਸ ਖਪਤਕਾਰਾਂ ਦੀ ਗਿਣਤੀ ਤੇਜ਼ੀ ਨਾਲ 44 ਫੀਸਦੀ ਵਧ ਕੇ 21.4 ਕਰੋੜ ਤਕ ਪਹੁੰਚ ਗਈ ਹੈ, ਜਦੋਂ ਕਿ ਐੱਲਪੀਜੀ ਵੰਡ ਏਜੰਸੀਆਂ ਦੀ ਗਿਣਤੀ ਸਿਰਫ 5 ਫੀਸਦੀ ਵਧ ਕੇ 19,200 ‘ਤੇ ਪਹੁੰਚੀ ਹੈ। ਹੁਣ ਇਸ ਫਰਕ ਨੂੰ ਘੱਟ ਕਰਨ ਲਈ ਅਤੇ ਰਸੋਈ ਗੈਸ ਤਕ ਹਰ ਇਲਾਕੇ ਦੀ ਪਹੁੰਚ ਆਸਾਨ ਬਣਾਉਣ ਲਈ ਤੇਲ ਕੰਪਨੀਆਂ ਵੱਲੋਂ ਜਲਦ ਦੇਸ਼ ਭਰ ‘ਚ 5,000 ਨਵੇਂ ਡੀਲਰ ਚੁਣੇ ਜਾਣਗੇ, ਜੋ 2019 ਤਕ ਕੰਮ ਕਰਨਾ ਸ਼ੁਰੂ ਕਰ ਦੇਣਗੇ।

ਤੇਲ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਹੁਣ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਨਵੇਂ ਡੀਲਰ ਜੋੜਨ ਲਈ ਪ੍ਰਕਿਰਿਆ ਤੇਜ਼ ਕਰਨ ਨੂੰ ਕਿਹਾ ਗਿਆ ਹੈ। ਸਰਕਾਰ ਪਹਿਲਾਂ ਹੀ 2000 ਨਵੇਂ ਲਾਈਸੈਂਸ ਜਾਰੀ ਕਰ ਚੁੱਕੀ ਹੈ। ਇਸ ਤੋਂ ਇਲਾਵਾ, ਹਾਲ ਹੀ ਦੇ ਮਹੀਨਿਆਂ ਵਿਚ ਕਰੀਬ 600 ਬਿਨੈਕਾਰਾਂ ਦੀ ਚੋਣ ਕੀਤੀ ਗਈ ਹੈ ਅਤੇ ਮਾਰਚ 2018 ਤੱਕ ਲਾਈਸੈਂਸ ਲਈ 3,400 ਹੋਰ ਚੁਣੇ ਜਾਣਗੇ।Image result for gas cylinder

ਤੇਲ ਕੰਪਨੀ ਵੱਲੋਂ ਲਾਈਸੈਂਸ ਮਿਲਣ ਤੋਂ ਬਾਅਦ, ਬਿਨੈਕਾਰ ਨੂੰ ਐੱਲਪੀਜੀ ਏਜੰਸੀ ਸ਼ੁਰੂ ਕਰਨ ‘ਚ ਤਕਰੀਬਨ ਇਕ ਸਾਲ ਦਾ ਸਮਾਂ ਲੱਗ ਜਾਂਦਾ ਹੈ ਕਿਉਂਕਿ ਉਸ ਨੂੰ ਕਈ ਸਥਾਨਕ ਰੈਗੂਲੇਟਰੀ ਮਨਜ਼ੂਰੀਆਂ ਲੈਣੀਆਂ ਹੁੰਦੀਆਂ ਹਨ ਅਤੇ ਦਫਤਰ ਤੇ ਗੋਦਾਮ ਵੀ ਤਿਆਰ ਕਰਨਾ ਹੁੰਦਾ ਹੈ। ਨਵੇਂ ਡੀਲਰ ਪ੍ਰਮੁੱਖ ਤੌਰ ‘ਤੇ ਉਨ੍ਹਾਂ ਇਲਾਕਿਆਂ ਲਈ ਚੁਣੇ ਜਾਣਗੇ ਜਿੱਥੇ ਰਸੋਈ ਗੈਸ ਦੀ ਮੰਗ ਵਧੀ ਹੈ ਜਾਂ ਫਿਰ ਲੋਕਾਂ ਨੂੰ ਐੱਲਪੀਜੀ ਸਿਲੰਡਰ ਭਰਾਉਣ ਲਈ ਦੂਰ-ਦੁਰਾਡੇ ਜਾਣਾ ਪੈਂਦਾ ਹੈ।

ਦੇਸ਼ ਦੀਆਂ ਤਿੰਨ ਸਰਕਾਰੀ ਕੰਪਨੀਆਂ ਇੰਡੇਨ, ਭਾਰਤ ਗੈਸ ਅਤੇ ਐੱਚਪੀ ਗੈਸ ਸਮੇਂ-ਸਮੇਂ ‘ਤੇ ਨਵੇਂ ਡੀਲਰ ਬਣਾਉਣ ਲਈ ਅਰਜ਼ੀਆਂ ਦੀ ਮੰਗ ਕਰਦੀਆਂ ਹਨ। ਇਸ ਦੇ ਇਲਾਵਾ ਕੇਂਦਰ ਸਰਕਾਰ ਦੀ ਰਾਜੀਵ ਗਾਂਧੀ ਗ੍ਰਾਮੀਣ ਐੱਲ. ਪੀ. ਜੀ. ਵੰਡ ਯੋਜਨਾ ਤਹਿਤ ਵੀ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਉੱਥੇ ਹੀ ਅਰਜ਼ੀਦਾਤਾ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੁੰਦਾ ਹੈ ਅਤੇ ਨਾਲ ਹੀ ਉਸ ਦੀ ਉਮਰ 21 ਸਾਲ ਹੋਣਾ ਚਾਹੀਦੀ ਹੈ। ਇਸ ਦੇ ਇਲਾਵਾ ਹੋਰ ਵੀ ਕਈ ਸ਼ਰਤਾਂ ਹਨ ਜੋ ਜ਼ਰੂਰੀ ਤੌਰ ‘ਤੇ ਪੂਰਾ ਕਰਨੀਆਂ ਹੁੰਦੀਆਂ ਹਨ।Image result for gas cylinder

 

Thanks for watching & reading our post , hope you like all post . We do not own copyright of this material , all my post taken by different source like youtube, daily motion or different news website. Image result for gas cylinderWe do not use any copyrighted material in my site. If you Image result for gas cylinderfound any copyright material then go to our contact us page and send claim to us. We will remove copyright post as soon as earlier.We are not posted any type of fake news ,Image result for gas cylinder all post are proper evidence that are real . If any person found that my post is fake news then also send your query with proof .Our aim to provide fresh & good material to you , we wants to give fast & viral news who viral in Image result for gas cylindersocial media . Also our post full fill facebook & google policies. We are not gather any personal information when you Image result for gas cylinderImage result for gas cylindervisit our website. Only third party ads are shown in my site , which we have no control .If you like my post then request to you please share with your friends on social media , whatsapp and twitter .

About admin

Check Also

ਦੇਸ਼ ‘ਚ ਮੌਸਮ ਵਿਭਾਗ ਵੱਲੋਂ ਹਾਈ ਅਲਰਟ ਜਾਰੀ ,ਇਹਨਾਂ ਸੂਬਿਆਂ ‘ਚ ਆ ਸਕਦਾ ਹੈ ਤੂਫ਼ਾਨ

ਕਿਸਾਨ ਵੀਰੋ ਖੇਤੀਬਾੜੀ ਲਈ ਸਭ ਤੋਂ ਪਹਿਲਾ ਖ਼ਬਰ ਜਾ ਕੋਈ ਵੀ ਜਾਣਕਾਰੀ ਸਬ ਤੋਂ ਪਹਿਲਾ …