Breaking News

ਝੋਨੇ ਦੀ ਲੁਆਈ ਹੋਵੇਗੀ ਹੋਰ ਪਛੇਤੀ, 15 ਜੂਨ ਦੀ ਥਾਂ ਤੇ ਹੁਣ ਇਸ ਤਰੀਕ ਨੂੰ ਲੱਗੇਗਾ ਝੋਨਾ

 

ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘੱਟਦੇ ਜਾਣ ’ਤੇ ਫਿਕਰ ਜ਼ਾਹਿਰ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਪੰਜਾਬ ਅੰਦਰ ਝੋਨੇ ਦੀ ਲੁਆਈ 25 ਜੂਨ ਤੋਂ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਹੈ। ਬੋਰਡ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਸੁਝਾਅ ਨੂੰ ਅਮਲ ’ਚ ਲਿਆਂਦਾ ਜਾਵੇ।Image result for punjab jhona

ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕਹਿਣਾ ਹੈ ਕਿ ਜੇਕਰ ਇਸ ਸਮੇਂ ਤੋਂ ਪਹਿਲਾਂ ਕਿਸਾਨ ਝੋਨਾ ਲਾਉਂਦੇ ਹਨ ਤਾਂ ਇਸ ਨਾਲ ਧਰਤੀ ’ਤੇ ਵਾਧੂ ਬੋਝ ਪਵੇਗਾ ਅਤੇ ਨਾਲ ਹੀ ਧਰਤੀ ਹੇਠਲੇ ਪਾਣੀ ਦੀ ਖਪਤ ਵੀ ਵੱਧ ਹੋਵੇਗੀ।

ਬੋਰਡ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਜ਼ਮੀਨ ਹੇਠਲੇ ਪਾਣੀ ਦੀ ਸੰਭਾਲ ਸਬੰਧੀ ਐਕਟ-2009 ’ਚ ਸੋਧ ਕਰਕੇ ਸੂਬੇ ਅੰਦਰ ਝੋਨੇ ਦੀ ਲੁਆਈ ਦੀ ਅਧਿਕਾਰਤ ਤਾਰੀਕ 25 ਜੂਨ ਤੈਅ ਕਰੇ, ਜੋ ਕਿ ਪਹਿਲਾਂ 15 ਜੂਨ ਹੈ। ਪੀਪੀਸੀਬੀ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਨੇ ਜਾਰੀ ਅਧਿਕਾਰਤ ਪੱਤਰ ’ਚ ਕਿਹਾ ਹੈ ਕਿ ਝੋਨੇ ਹੇਠ ਰਕਬਾ ਵਧਣ ਕਾਰਨ ਸੂਬੇ ਦੇ 108 ਖੇਤਰ ‘ਡਾਰਕ ਜ਼ੋਨ’ (ਜ਼ਮੀਨ ਹੇਠਲੇ ਪਾਣੀ ਦੀ ਗੰਭੀਰ ਪੱਧਰ ਤੱਕ ਕਮੀ) ਐਲਾਨੇ ਹੋਏ ਹਨ।Image result for punjab jhona

ਇਸ ਲਈ ਝੋਨੇ ਦੀ ਲੁਆਈ 25 ਜੂਨ ਜਾਂ ਇਸ ਤੋਂ ਬਾਅਦ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਘੱਟ ਹੋਵੇ ਤੇ ਮੀਂਹ ਦੇ ਪਾਣੀ ਦੀ ਵਰਤੋਂ ਝੋਨੇ ਲਈ ਕੀਤੀ ਜਾ ਸਕੇ। (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ)ਉਨ੍ਹਾਂ ਨਾਲ ਹੀ ਕਿਹਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੇਸ਼ ਕੀਤੀਆਂ ਝੋਨੇ ਦੀਆਂ ਨਵੀਆਂ ਨਸਲਾਂ, ਜੋ ਝੋਨੇ ਦੀ ਆਮ ਨਸਲ ਤੋਂ 20 ਦਿਨ ਪਹਿਲਾਂ ਪੱਕ ਜਾਂਦੀਆਂ ਹਨ, ਦੀ ਲੁਆਈ ਵੀ ਜੇਕਰ 10 ਦਿਨ ਪੱਛੜ ਜਾਵੇ ਤਾਂ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੈ।

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾਈ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਜ਼ਮੀਨ ਹੇਠਲੇ ਪਾਣੀ ਦੀ ਸਮੱਸਿਆ ਸਮਝਦੇ ਹਨ। ਜੇਕਰ ਝੋਨੇ ਦੀ ਲੁਆਈ 25 ਜੂਨ ਤੋਂ ਸ਼ੁਰੂ ਹੁੰਦੀ ਹੈ ਤਾਂ ਮੀਂਹ ਦੇ ਪਾਣੀ ਨਾਲ ਸਿੰਜਾਈ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਇਸ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ।Related image

ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਨੇ ਵੀ ਝੋਨੇ ਦੀ ਲੁਆਈ ’ਚ ਦੇਰੀ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਪਰ ਕੁਝ ਕਿਸਾਨਾਂ ਦਾ ਕਹਿਣਾ ਇਹ ਵੀ ਹੈ ਕੇ ਪਿਛੇਤੀ ਲਗਵਾਈ ਕਾਰਨ ਝਾੜ ਘੱਟਣ ਦੇ ਨਾਲ ਨਾਲ ਬਿਮਾਰੀ ਵੀ ਵੱਧ ਪੈਂਦੀ ਹੈ ਤੇ ਨਾਲ ਹੀ ਵੇਚਣ ਵੇਲੇ ਵਧੇਰੇ ਨਮੀ ਹੋਣ ਕਾਰਨ ਵੇਚਣ ਵਿੱਚ ਵੀ ਬਹੁਤ ਦਿੱਕਤ ਆਉਂਦੀ ਹੈ ।Image result for punjab jhona

About admin

Check Also

ਦੇਸ਼ ‘ਚ ਮੌਸਮ ਵਿਭਾਗ ਵੱਲੋਂ ਹਾਈ ਅਲਰਟ ਜਾਰੀ ,ਇਹਨਾਂ ਸੂਬਿਆਂ ‘ਚ ਆ ਸਕਦਾ ਹੈ ਤੂਫ਼ਾਨ

ਕਿਸਾਨ ਵੀਰੋ ਖੇਤੀਬਾੜੀ ਲਈ ਸਭ ਤੋਂ ਪਹਿਲਾ ਖ਼ਬਰ ਜਾ ਕੋਈ ਵੀ ਜਾਣਕਾਰੀ ਸਬ ਤੋਂ ਪਹਿਲਾ …