Breaking News

ਪਰਾਲੀ ਦੀ ਐਸੀ ਦੀ ਤੈਸੀ ।

ਪਰਾਲੀ ਦੀ ਐਸੀ ਦੀ ਤੈਸੀ ।
ਹੁਣ ਪਰਾਲੀ ਦੇ ਉਪਰ ਦੀ ਨਹੀਂ ਲੰਘਦੀ ਹੈਰੋ। ਕਿਸਾਨ ਨੇ
ਲਾ ਦਿਤਾ ਜਗਾੜ

ਇਸੇ ਤਰਾਂ ਅਵਤਾਰ ਸਿੰਘ ਸੰਧੂ ਨੇ ਵੀ ਪਰਾਲੀ ਦਾ ਹਾਲ ਕੱਡਿਆ ਹੈ

ਚੰਡੀਗੜ੍ਹ: ਇੱਕ ਪਾਸੇ ਜਿੱਥੇ ਪੰਜਾਬ ਦੇ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਅਜਿਹੇ ਕਿਸਾਨ ਵੀ ਹਨ ਜਿਹੜੇ ਪਰਾਲੀ ਨੂੰ ਅੱਗ ਲਾਏ ਬਿਨਾ ਹੀ ਅਗਲੀ ਫਸਲ ਦੀ ਬਿਜਾਈ ਕਰ ਰਹੇ ਹਨ। ਅਜਿਹੇ ਕਿਸਾਨਾਂ ਵਿੱਚੋਂ ਹੀ ਇੱਕ ਹੈ, ਤਹਿਸੀਲ ਬਟਾਲਾ ’ਚ ਕਸਬਾ ਕਾਦੀਆਂ ਦੇ ਅਗਾਂਹਵਧੂ ਕਿਸਾਨ ਅਵਤਾਰ ਸਿੰਘ ਸੰਧੂ। ਅਵਤਾਰ ਸਿੰਘ ਨੇ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਬਿਨਾਂ ਅੱਗ ਲਾਏ ਪਹਿਲਾਂ ਤੋਂ ਹੀ ਘਰ ਵਿੱਚ ਪਏ ਖੇਤੀ ਸੰਦਾਂ ਦੀ ਵਰਤੋਂ ਕਰਦੇ ਹੋਏ ਖੇਤ ਤਿਆਰ ਕਰਕੇ ਆਲਆਂ ਦੀ ਬਿਜਾਈ ਕੀਤੀ ਹੈ। ਕਿਸਾਨ ਅਵਤਾਰ ਸਿੰਘ ਸੰਧੂ ਵੱਲ ਦੇਖ ਕੇ ਇਲਾਕੇ ਅੰਦਰ ਵੱਡੀ ਗਿਣਤੀ ਕਿਸਾਨਾਂ ਦੀ ਸੋਚ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਹੈ। ਹੋਰ ਕਿਸਾਨ ਵੀ ਬਿਨਾਂ ਅੱਗ ਲਾਏ ਆਪਣੇ ਖੇਤ ਤਿਆਰ ਕਰ ਰਹੇ ਹਨ।Image result for ਪੰਜਾਬ ਦੇ ਕਿਸਾਨ ਝੋਨੇ ਦੀ ਪਰਾਲੀ

ਕਿਸਾਨ ਅਵਤਾਰ ਸਿੰਘ ਸੰਧੂ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਸਾੜਣ ਕਾਰਨ ਜਿਥੇ ਧੂੰਏਂ ਕਾਰਨ ਆਮ ਲੋਕਾਂ ਦਾ ਸਾਹ ਘੁਟਦਾ ਹੈ, ਉੱਥੇ ਜ਼ਮੀਨ ਦੇ ਉਪਜਾਊ ਤੱਤ ਖਤਮ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਸਾਰੇ ਕਿਸਾਨ ਪਰਾਲੀ ਤੇ ਨਾੜ ਨੂੰ ਅੱਗ ਨਾ ਲਾਉਣ ਤਾਂ ਵੱਡੀ ਮਾਤਰਾ ਵਿੱਚ ਪੈਦਾ ਹੋਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਦੇ ਦੁਸਟ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ।Image result for ਝੋਨੇ ਦੀ ਕਟਾਈ
ਕਿਸਾਨ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਚਲਾਏ ਜਾ ਰਹੇ ”ਯੰਗ ਇੰਨੋਵੇਟਿਵ” ਵਟਸਐਪ ਗਰੁੱਪ ਵਿੱਚ ਪਿਛਲੇ 2-3 ਮਹੀਨਿਆਂ ਤੋਂ ਪਰਾਲੀ ਨੂੰ ਅੱਗ ਲਗਾ ਕੇ ਸਾੜਣ ਨਾਲ ਹੁੰਦੇ ਨੁਕਸਾਨ ਬਾਰੇ ਲਗਾਤਾਰ ਹੋ ਵਿਚਾਰ ਚਰਚਾ ਤੋਂ ਬਾਅਦ ਉਸ ਨੇ ਪਰਾਲੀ ਨੂੰ ਅੱਗ ਨਾ ਲਾਉਣ ਦਾ ਫੈਸਲਾ ਕੀਤਾ ਸੀ। ਉਨਾਂ ਦੱਸਿਆ ਕਿ ਇਸ ਵਾਰ ਉਸਨੇ ਆਲੂਆਂ ਦੀ ਬਿਜਾਈ ਕਰਨੀ ਸੀ ਤੇ ਉਸ ਨੇ ਆਪਣੇ ਖੇਤਾਂ ’ਚ ਬਿਨਾਂ ਪਰਾਲੀ ਨੂੰ ਅੱਗ ਲਾਏ ਖੇਤ ਤਿਆਰ ਕੀਤੇ ਹਨ।Image result for ਝੋਨੇ ਦੀ ਕਟਾਈ

ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਪਹਿਲਾਂ ਕੰਬਾਈਨ ਮਾਲਕ ਨੂੰ ਕਹਿ ਕੇ ਝੋਨੇ ਦੀ ਕਟਾਈ ਉਪਰੋਂ ਕਰਵਾਈ ਗਈ ਤਾਂ ਜੋ ਪਰਾਲੀ ਦਾ ਫੂਸ ਘੱਟ ਤੋਂ ਘੱਟ ਖੇਤ ਵਿੱਚ ਡਿੱਗੇ। ਉਨ੍ਹਾਂ ਦੱਸਿਆ ਕਿ ਖੇਤ ਤਿਆਰ ਕਰਨ ਲਈ ਝੋਨੇ ਦੀ ਕਟਾਈ ਉਪਰੰਤ ਤਿੰਨ ਵਾਰ ਤਵਿਆਂ ਨਾਲ ਖੜ੍ਹੇ ਮੁੱਢਾਂ ਨੂੰ ਕੱਟਿਆ ਗਿਆ। ਇਸ ਤੋਂ ਬਾਅਦ ਇੱਕ ਵਾਰ ਪਲਟਾਵੀਂ ਹੱਲ ਚਲਾ ਕੇ ਦੋ ਵਾਰ ਦੁਬਾਰਾ ਤਵਿਆਂ ਨਾਲ ਵਾਹਿਆ ਗਿਆ।Image result for ਝੋਨੇ ਦੀ ਕਟਾਈ

ਉਨ੍ਹਾਂ ਦੱਸਿਆ ਕਿ ਤਵੇ ਚਲਾਉਣ ਤੋਂ ਬਾਅਦ ਦੋ ਵਾਰ ਹੱਲਾਂ ਨਾਲ ਵਾਹ ਕੇ ਸੁਹਾਗਾ ਮਾਰ ਕੇ ਆਲੂਆਂ ਦੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਂਵੇ ਇਸ ਤਰ੍ਹਾਂ ਖੇਤ ਤਿਆਰ ਕਰਨ ਨਾਲ ਕੁਝ ਖਰਚਾ ਵੱਧ ਆਇਆ ਹੈ ਪਰ ਜ਼ਮੀਨ ਦੀ ਸਿਹਤ, ਵਾਤਾਵਰਨ ਤੇ ਜੀਵ ਜੰਤੁਆਂ ਦੇ ਬਚਾਅ ਲਈ ਇਹ ਨਿਗੂਣਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜੇ ਬਗੈਰ ਆਲੂਆਂ ਦੀ ਸਫਲਤਾਪੂਰਵਕ ਕੀਤੀ ਬਿਜਾਈ ਨਾਲ ਹੌਂਸਲਾ ਹੋਰ ਵਧ ਗਿਆ ਹੈ ਤੇ ਇਲਾਕੇ ਦੇ ਹੋਰ ਕਿਸਾਨ ਵੀ ਇਸ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਅਵਤਾਰ ਸਿੰਘ ਨੇ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਬਿਨਾ ਪਰਾਲੀ ਸਾੜੇ ਆਪਣੇ ਖੇਤਾਂ ਦੀ ਬਿਜਾਈ ਕਰਨ ਤਾਂ ਜੋ ਅਸੀਂ ਸਾਰੇ ਰਲ-ਮਿਲ ਕੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾ ਸਕੀਏ।

About admin

Check Also

ਦੇਸ਼ ‘ਚ ਮੌਸਮ ਵਿਭਾਗ ਵੱਲੋਂ ਹਾਈ ਅਲਰਟ ਜਾਰੀ ,ਇਹਨਾਂ ਸੂਬਿਆਂ ‘ਚ ਆ ਸਕਦਾ ਹੈ ਤੂਫ਼ਾਨ

ਕਿਸਾਨ ਵੀਰੋ ਖੇਤੀਬਾੜੀ ਲਈ ਸਭ ਤੋਂ ਪਹਿਲਾ ਖ਼ਬਰ ਜਾ ਕੋਈ ਵੀ ਜਾਣਕਾਰੀ ਸਬ ਤੋਂ ਪਹਿਲਾ …